ਪੰਜਾਬ ਹੋਮ ਗਾਰਡਜ਼ ਅਤੇ ਸਿਵਲ ਡਿਫੈਂਸ ਵਲੋਂ "ਵਿਸ਼ਵ ਅੱਤਵਾਦ ਵਿਰੋਧੀ ਦਿਵਸ" ਮਨਾਇਆ ਗਿਆ

Last Updated: May 21 2019 17:00
Reading time: 0 mins, 35 secs

ਗ੍ਰਹਿ ਵਿਭਾਗ, ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਪੰਜਾਬ ਹੋਮ ਗਾਰਡਜ਼ ਅਤੇ ਸਿਵਲ ਡਿਫੈਂਸ ਵੱਲੋਂ ਦਫ਼ਤਰ ਨੰ.2 ਬਟਾਲੀਅਨ ਬਟਾਲਾ ਵਿਖੇ "ਵਿਸ਼ਵ ਅੱਤਵਾਦ ਵਿਰੋਧੀ ਦਿਵਸ" ਸਮਾਗਮ ਆਯੋਜਤ ਕੀਤਾ ਗਿਆ। ਇਸ ਮੌਕੇ ਮਨਪ੍ਰੀਤ ਸਿੰਘ ਰੰਧਾਵਾ (ਪ੍ਰੈਜ਼ੀਡੈਂਟ ਐਵਾਰਡੀ) ਡਿਪਟੀ ਕਮਾਂਡੈਂਟ ਵੱਲੋਂ ਸਮੂਹ ਬਟਾਲੀਅਨ, ਅਰਬਨ ਕੰਪਨੀ ਸਟਾਫ, ਜਵਾਨਾਂ ਅਤੇ ਸੀ.ਡੀ. ਵਲੰਟੀਅਰਾਂ ਨੂੰ ਸਹੁੰ ਚੁਕਵਾਈ ਗਈ ਕਿ ਅਸੀਂ ਭਾਰਤ ਵਾਸੀ ਆਪਣੇ ਦੇਸ਼ ਵਿੱਚ ਅਹਿੰਸਾ ਅਤੇ ਸਹਿਨਸ਼ੀਲਤਾ 'ਤੇ ਦ੍ਰਿੜ ਵਿਸ਼ਵਾਸ ਰੱਖਦੇ ਹਾਂ। ਅਸੀਂ ਸਹੁੰ ਲੈਂਦੇ ਹਾਂ ਕਿ ਹਰੇਕ ਤਰ੍ਹਾਂ ਦੇ ਅੱਤਵਾਦ ਅਤੇ ਹਿੰਸਾ ਦਾ ਡੱਟ ਕੇ ਵਿਰੋਧ ਕਰਾਂਗੇ। ਅਸੀਂ ਮਨੁੱਖ ਜਾਤੀ ਦੇ ਸਾਰੇ ਵਰਗਾਂ ਵਿੱਚ ਆਪਸੀ ਸ਼ਾਂਤੀ ਸਮਾਜਿਕ ਸਦਭਾਵ ਅਤੇ ਸੂਝਬੂਝ ਰੱਖਣ ਲਈ ਮਨੁੱਖੀ ਜੀਵਨ ਪ੍ਰਤੀ ਖਤਰਾ ਪੈਦਾ ਕਰਨ ਵਾਲੀਆਂ ਸ਼ਕਤੀਆਂ ਦਾ ਡੱਟ ਕੇ ਮੁਕਾਬਲਾ ਕਰਨ ਦਾ ਪ੍ਰਣ ਕਰਦੇ ਹਾਂ।