ਸਿਟੀ ਕਾਂਗਰਸ ਕਮੇਟੀ ਬਟਾਲਾ ਨੇ ਸਵ.ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਬਰਸੀ ਮਨਾਈ

Last Updated: May 21 2019 16:51
Reading time: 1 min, 30 secs

ਅੱਜ ਸਥਾਨਕ ਕਾਂਗਰਸ ਭਵਨ ਵਿਖੇ ਸਿਟੀ ਕਾਂਗਰਸ ਕਮੇਟੀ ਬਟਾਲਾ ਵੱਲੋਂ ਸਿਟੀ ਕਾਂਗਰਸ ਦੇ ਪ੍ਰਧਾਨ ਸਵਰਨ ਮੁੱਢ ਦੀ ਅਗਵਾਈ ਹੇਠ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਸਵ. ਰਾਜੀਵ ਗਾਂਧੀ ਦੀ 28ਵੀਂ ਬਰਸੀ ਦੇ ਮੌਕੇ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਮੌਕੇ ਕਾਂਗਰਸ ਭਵਨ ਬਟਾਲਾ ਵਿਖੇ ਵੱਡੀ ਸੰਖਿਆ ਵਿੱਚ ਇਕੱਤਰ ਹੋਏ ਪਾਰਟੀ ਵਰਕਰਾਂ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਸਵ.ਰਾਜੀਵ ਗਾਂਧੀ ਦੀ ਤਸਵੀਰ 'ਤੇ ਫੁੱਲ ਮਾਲਾਵਾਂ ਪਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਗਈ। ਇਸ ਮੌਕੇ ਸਿਟੀ ਕਾਂਗਰਸ ਬਟਾਲਾ ਦੇ ਪ੍ਰਧਾਨ ਸਵਰਨ ਮੁੱਢ ਨੇ ਸਾਬਕਾ ਪ੍ਰਧਾਨ ਮੰਤਰੀ ਸਵ.ਰਾਜੀਵ ਗਾਂਧੀ ਦੇ ਜੀਵਨ ਉਨ੍ਹਾਂ ਦੁਆਰਾ ਕੀਤੇ ਗਏ ਕੰਮਾਂ ਬਾਰੇ ਸੰਖੇਪ ਗੱਲਬਾਤ ਕਰਦਿਆਂ ਕਿਹਾ ਕਿ ਸੰਨ੍ਹ 1984 ਵਿੱਚ ਭਾਰਤ ਦੀ ਤੱਤਕਾਲੀਨ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਰਾਜੀਵ ਗਾਂਧੀ ਨੇ ਦੇਸ਼ ਦੇ ਸ਼ਾਸ਼ਨ ਦੀ ਵਾਗਡੋਰ ਸੰਭਾਲ਼ੀ ਅਤੇ ਉਹ ਭਾਰਤ ਭਾਰਤ ਦੇ ਸਭ ਤੋਂ ਛੋਟੀ ਉਮਰ ਦੇ ਪ੍ਰਧਾਨ ਮੰਤਰੀ ਬਣੇ। ਸਵਰਨ ਮੁੱਢ ਨੇ ਕਿਹਾ ਕਿ ਆਪਣੇ ਕਾਰਜਕਾਲ ਦੌਰਾਨ ਸਵ.ਪ੍ਰਧਾਨ ਮੰਤਰੀ ਰਾਜੀਵ ਗਾਂਧੀ ਭਾਰਤ ਨੂੰ ਵਿਕਸਿਤ ਦੇਸ਼ਾਂ ਦੇ ਬਰਾਬਰ ਖੜਾ ਕਰਨ ਲਈ ਨਿਰੰਤਰ ਯਤਨ ਕਰਦੇ ਰਹੇ। ਉਨ੍ਹਾਂ ਦੇ ਕਾਰਜਕਾਲ ਦੌਰਾਨ ਦੇਸ਼ ਨੇ ਦਿਨ ਦੋਗੁਣੀ ਅਤੇ ਰਾਤ ਚੌਗੁਣੀ ਤਰੱਕੀ ਕੀਤੀ, ਅਤੇ ਇਨ੍ਹਾਂ ਦੇ ਕਾਰਜਕਾਲ ਦੌਰਾਨ ਹੀ ਭਾਰਤ ਵਿੱਚ ਕੰਪਿਊਟਰ ਦਾ ਯੁਗ ਦੀ ਸ਼ੁਰਆਤੂ ਵੀ ਹੋਈ ਸੀ। ਸਵਰਨ ਮੁੱਢ ਨੇ ਕਿਹਾ ਕਿ ਹਮੇਸ਼ਾਂ ਦੇਸ਼ ਨੂੰ ਤਰੱਕੀ ਦੇ ਰਾਹ 'ਤੇ ਲੈ ਕੇ ਜਾਣ ਦੇ ਸੁਪਨੇ ਵੇਖਣ ਵਾਲੇ ਇਸ ਮਹਾਨ ਨੇਤਾ ਨੂੰ ਦੇਸ਼ ਨੇ ਉਸ ਵੇਲੇ ਗਵਾ ਲਿਆ, ਜਦੋਂ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਲਿਟੇ ਅੱਤਵਾਦੀਆਂ ਵੱਲੋਂ ਇੱਕ ਮਾਨਵ ਬੰਬ ਦੀ ਸਹਾਇਤਾ ਨਾਲ ਰਾਜੀਵ ਗਾਂਧੀ ਨੂੰ ਸ਼ਹੀਦ ਕਰ ਦਿੱਤਾ ਗਿਆ। ਇਸ ਮੌਕੇ ਸਿਟੀ ਕਾਂਗਰਸ ਦੇ ਪ੍ਰਧਾਨ ਸਵਰਨ ਮੁੱਢ ਤੋਂ ਇਲਾਵਾ ਸੈਕਟਰੀ ਦੇਵ ਰਾਜ, ਸਵਰਨ ਕੱਸ਼ਅਪ, ਰਜਵੰਤ ਸਿੰਘ, ਭੁਪਿੰਦਰ ਸਿੰਘ ਨਾਮਧਾਰੀ, ਭਾਰਤ ਸ਼ਰਮਾ, ਚਾਂਦ ਮਸੀਹ, ਸਾਗਰ ਮਲਿਕ, ਪ੍ਰਧਾਨ ਰਿੰਕੂ, ਗੌਤਮ ਪ੍ਰਧਾਨ ਠੇਲ਼੍ਹਾ ਯੂਨੀਅਨ, ਗੁਰਚਰਨ ਸਿੰਘ ਘੋਨਾ, ਸੁਖਰਾਜ ਸਿੰਘ, ਆਸ਼ਿਸ਼ ਮਲਹੋਤਰਾ, ਨਿਰਮਲ ਸਿੰਘ ਨੂਰ, ਪਵਨ ਕੁਮਾਰ, ਸਚਿਨ ਕੁਮਾਰ, ਧੀਰਜ ਕੁਮਾਰ, ਨਰੇਸ਼ ਕੁਮਾਰ, ਆਸ਼ੂ, ਮਾਨਵ ਅਤੇ ਰਕੇਸ਼ ਕੁਮਾਰ ਆਦਿ ਵੀ ਹਾਜ਼ਰ ਸਨ।