ਕੈਪਟਨ ਤੋਂ ਬਾਅਦ ਪ੍ਰਨੀਤ ਕੌਰ ਨੇ ਵੀ ਦਿੱਤਾ ਸਿੱਧੂ ਦੇ ਮਾਮਲੇ ਤੇ ਪ੍ਰਤੀਕਰਮ!!

Last Updated: May 21 2019 14:53
Reading time: 0 mins, 47 secs

ਕੈਪਟਨ ਅਮਰਿੰਦਰ ਸਿੰਘ ਵੱਲੋਂ ਤੜੱਕ ਭੜਕ ਬਿਆਨ ਦਾਗ਼ਣ ਦੇ ਬਾਅਦ ਅੱਜ ਪ੍ਰਨੀਤ ਕੌਰ ਨੇ ਨਵਜੋਤ ਸਿੰਘ ਸਿੱਧੂ ਦੇ ਫਰੈਂਡਲੀ ਮੈਚ ਵਾਲੇ ਬਿਆਨ ਤੇ ਆਪਣਾ ਪ੍ਰਤੀਕਰਮ ਦਿੱਤਾ ਹੈ। ਪ੍ਰਨੀਤ ਕੌਰ ਨੇ ਪਟਿਆਲਾ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ, ਜੇਕਰ ਸਿੱਧੂ ਨੂੰ ਕੋਈ ਨਾਰਾਜ਼ਗੀ ਸੀ ਤਾਂ ਉਨ੍ਹਾਂ ਨੂੰ ਹਾਈਕਮਾਨ ਨਾਲ ਗੱਲ ਕਰਨੀ ਚਾਹੀਦੀ ਸੀ। 

ਪ੍ਰਨੀਤ ਕੌਰ ਨੇ ਕਿਹਾ, ਸਿੱਧੂ ਨੇ ਫਰੈਂਡਲੀ ਮੈਚ ਵਾਲਾ ਜਿਹੜਾ ਬਿਆਨ ਦਿੱਤਾ ਹੈ, ਉਹ ਬੇਹੱਦ ਮੰਦਭਾਗਾ ਤਾਂ ਹੈ ਹੀ ਕਾਂਗਰਸ ਦੀ ਛਵੀ ਨੂੰ ਵੀ ਖ਼ਰਾਬ ਕਰਨ ਵਾਲਾ ਹੈ। ਉਨ੍ਹਾਂ ਕਿਹਾ ਕਿ ਨਾਂ ਹੀ ਸਿੱਧੂ ਦਾ ਬਿਆਨ ਹੀ ਠੀਕ ਸੀ ਤੇ ਨਾਂ ਹੀ ਉਸ ਲਈ ਸਮਾਂ ਹੀ ਢੁਕਵਾਂ ਸੀ। ਉਨ੍ਹਾਂ ਗ਼ਲਤ ਸਮੇਂ ਗ਼ਲਤ ਬਿਆਨ ਦੇ ਕੇ ਕਾਂਗਰਸ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ। ਚੰਗਾ ਹੁੰਦਾ ਜੇਕਰ ਉਹ ਕਿਸੇ ਵੀ ਗ਼ਲਤ ਫ਼ਹਿਮੀ ਨੂੰ ਮਿਲ ਬੈਠਕੇ ਦੂਰ ਕਰ ਲੈਂਦੇ ਪਰ ਜਿਸ ਤਰੀਕੇ ਨਾਲ ਉਨ੍ਹਾਂ ਨੇ ਚੋਣ ਪ੍ਰਚਾਰ ਦੇ ਦੌਰਾਨ ਤਮਾਸ਼ਾ ਕੀਤਾ ਹੈ ਉਹ ਬੇਹੱਦ ਨਿੰਦਣਯੋਗ ਤਾਂ ਹੈ ਹੀ, ਉਹ ਚੋਣ ਨਤੀਜਿਆਂ ਲਈ ਵੀ ਘਾਤਕ ਸਿੱਧ ਹੋ ਸਕਦੇ ਹੈ।