ਰਾਜਾ ਵੜਿੰਗ ਨੇ ਸਰਵੇਖਣਾਂ ਨੂੰ ਝੂਠ ਐਲਾਨ ਕਰ ਕੀਤਾ ਕਾਂਗਰਸ ਦੀ ਜਿੱਤ ਦਾ ਦਾਅਵਾ

Last Updated: May 21 2019 14:59
Reading time: 0 mins, 45 secs

ਲੋਕ ਸਭਾ ਹਲਕਾ ਬਠਿੰਡਾ ਦੇ ਕਾਂਗਰਸੀ ਉਮੀਦਵਾਰ ਅਤੇ ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਚੋਣ ਸਰਵੇਖਣਾਂ ਨੂੰ ਝੂਠ ਐਲਾਨ ਕਰ ਕਾਂਗਰਸ ਦੀ ਜਿੱਤ ਦਾ ਦਾਅਵਾ ਕੀਤਾ ਹੈ। ਗਿੱਦੜਬਾਹਾ ਵਿਖੇ ਪਹੁੰਚੇ ਰਾਜਾ ਵੜਿੰਗ ਨੇ ਕਿਹਾ ਕੇ ਚੋਣ ਸਰਵੇਖਣਾਂ ਦੇ ਵਿੱਚ ਕੋਈ ਵੀ ਸਚਾਈ ਨਹੀਂ ਹੈ ਅਤੇ ਕੇਂਦਰ ਦੇ ਵਿੱਚ ਕਾਂਗਰਸ ਦੀ ਸਰਕਾਰ ਜ਼ਰੂਰ ਬਣੇਗੀ। ਉਨ੍ਹਾਂ ਕਿਹਾ ਕੇ ਉਹ ਵੀ ਬਠਿੰਡਾ ਸੀਟ ਤੇ ਸ਼ਾਨਦਾਰ ਜਿੱਤ ਹਾਸਲ ਕਰਨਗੇ। ਰਾਜਾ ਵੜਿੰਗ ਨੇ ਕਿਹਾ ਕੇ ਲੋਕਾਂ ਦੇ ਵਿੱਚ ਕਿਸੇ ਨੇ ਕੈਪਟਨ ਅਤੇ ਬਾਦਲ ਪਰਿਵਾਰ ਦੇ ਰਿਸ਼ਤੇਦਾਰ ਹੋਣ ਦੀ ਝੂਠੀ ਅਫਵਾਹ ਫੈਲਾਈ ਹੈ ਜੋ ਕੇ ਝੂਠ ਹੈ । ਇਸ ਮੌਕੇ ਉਨ੍ਹਾਂ ਨੇ ਸਿਮਰਨਜੀਤ ਸਿੰਘ ਬੈਂਸ ਅਤੇ ਬਿਕਰਮ ਮਜੀਠੀਆ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕੇ ਬੈਂਸ ਅਤੇ ਮਜੀਠੀਆ ਰਿਸ਼ਤੇਦਾਰ ਹਨ ਅਤੇ ਅਕਾਲੀ ਦਲ ਵਿੱਚ ਰਹਿਣ ਸਮੇਂ ਬੈਂਸ ਵੱਲੋਂ ਕੀਤੀ ਗੁੰਡਾਗਰਦੀ ਵਿੱਚ ਅਕਾਲੀਆਂ ਨੇ ਬੈਂਸ ਦਾ ਪੂਰਾ ਸਾਥ ਵੀ ਦਿੱਤਾ ਸੀ। ਇਸ ਮੌਕੇ ਉਨ੍ਹਾਂ ਕਿਹਾ ਕੇ ਬਠਿੰਡਾ ਅਤੇ ਗਿੱਦੜਬਾਹਾ ਦੇ ਲੋਕਾਂ ਨੇ ਉਨ੍ਹਾਂ ਨੂੰ ਬਹੁਤ ਪਿਆਰ ਦਿੱਤਾ ਹੈ।