ਲੀਡਰਾਂ ਦੇ ਸੁੱਕੇ ਸਾਹ, ਪਰਸੋਂ ਕੀ ਬਣੂ? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: May 21 2019 12:55
Reading time: 2 mins, 3 secs

ਬੀਤੀ 19 ਮਈ ਨੂੰ ਪੰਜਾਬ ਦੇ ਅੰਦਰ ਹੋਈਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਭਾਵੇਂ ਕਈ ਜਗਾਵਾਂ ਤੇ ਝੜਪਾਂ ਹੋਣ ਦੀਆਂ ਖ਼ਬਰਾਂ ਮਿਲੀਆਂ, ਪਰ ਫਿਰ ਵੀ ਕੁੱਲ ਮਿਲਾ ਕੇ ਮਤਦਾਨ ਵਧੀਆ ਰਿਹਾ। ਜੋ ਚੋਣ ਕਮਿਸ਼ਨ ਦੇ ਵੱਲੋਂ ਦਾਅਵਾ ਕੀਤਾ ਗਿਆ ਸੀ, ਉਹ ਕੋਰਾ ਝੂਠਾ ਸਾਬਤ ਹੋਇਆ। ਚੋਣਾਂ ਤੋਂ ਪਹਿਲੋਂ ਅਧਿਕਾਰੀਆਂ ਦਾ ਦਾਅਵਾ ਸੀ ਕਿ 100 ਪ੍ਰਤੀਸ਼ਤ ਮਤਦਾਨ ਪੂਰਾ ਕੀਤਾ ਜਾਵੇਗਾ, ਪਰ ਅਜਿਹਾ ਨਹੀਂ ਹੋ ਸਕਿਆ।

ਲੀਡਰਾਂ ਦੇ ਵੱਲੋਂ ਵੱਡੀ ਗਿਣਤੀ ਵਿੱਚ ਪੋਲਾਂ ਕਰਵਾਈਆਂ ਗਈਆਂ ਅਤੇ ਆਪਣੇ ਆਪਣੇ ਚਹੇਤਿਆਂ ਨੂੰ ਸ਼ਰਾਬ ਤੇ ਹੋਰ ਨਸ਼ੇ ਦੇ ਕੇ ਵੋਟਾਂ ਪੋਲ ਕਰਨ ਲਈ ਲਿਆਂਦਾ ਗਿਆ। 19 ਮਈ ਨੂੰ ਪਈਆਂ ਵੋਟਾਂ ਦਾ ਤਾਂ 23 ਮਈ ਨੂੰ ਪਤਾ ਲੱਗੇਗਾ ਕਿ ਸਮੂਹ ਲੀਡਰਾਂ ਦੇ ਵਿੱਚੋਂ ਕਿਹੜਾ ਲੀਡਰ ਸੱਤਾ ਵਿੱਚ ਜਿੱਤ ਕੇ ਆਉਂਦਾ ਹੈ। 19 ਮਈ ਤੋਂ ਲੈ ਕੇ ਅੱਜ ਤੱਕ ਲੀਡਰਾਂ ਦੇ ਸਾਹ ਸੁੱਕ ਗਏ ਹਨ ਅਤੇ ਉਹ ਗੁਰਦੁਆਰਿਆਂ ਮੰਦਰਾਂ ਮਸੀਤਾਂ ਅਤੇ ਹੋਰ ਧਾਰਮਿਕ ਸਥਾਨਾਂ 'ਤੇ ਜਾ ਕੇ ਅਰਦਾਸਾਂ ਬੇਨਤੀਆਂ ਕਰ ਰਹੇ ਹਨ ਕਿ ਉਹ ਹੀ ਜਿੱਤ ਜਾਣ।

ਪਰ ਲੱਗਦਾ ਹੈ ਕਿ ਸਭ ਕੁਝ ਇਸ ਤੋਂ ਉਲਟ ਹੋਵੇਗਾ। ਕਿਉਂਕਿ ਜਿਸ ਨੂੰ ਵੋਟਾਂ ਜ਼ਿਆਦਾ ਪਈਆਂ, ਉਹ ਹੀ ਜਿੱਤ ਕੇ ਸੱਤਾ ਦੇ ਵਿੱਚ ਆਉਗਾ। ਬਾਕੀ ਕੁੱਲ ਮਿਲਾ ਕੇ ਵੇਖਿਆ ਜਾਵੇ ਤਾਂ ਕੇਂਦਰ ਦੇ ਵਿੱਚ ਭਾਜਪਾ ਦੀ ਸਰਕਾਰ ਬਣਨ ਦੀਆਂ ਸਮੂਹ ਟੀਵੀ ਚੈਨਲਾਂ ਅਤੇ ਹੋਰ ਮੀਡੀਆ ਅਦਾਰਿਆਂ ਵੱਲੋਂ ਅੰਦਾਜ਼ੇ ਲਗਾਏ ਜਾ ਰਹੇ ਹਨ। ਖੁੱਲ੍ਹੇਆਮ ਮੀਡੀਆ ਦੇ ਦੁਆਰਾ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਆਉਣ ਵਾਲੀ ਮੋਦੀ ਸਰਕਾਰ ਹੋਵੇਗੀ। ਦੂਜੇ ਪਾਸੇ ਚੋਣ ਕਮਿਸ਼ਨ ਦੀ ਮੰਨੀਏ ਤਾਂ ਉਨ੍ਹਾਂ ਨੂੰ ਲਗਦਾ ਹੈ ਕਿ ਇਸ ਬਾਰੇ ਹਾਲੇ ਕੁਝ ਵੀ ਨਹੀਂ ਕਿਹਾ ਜਾ ਸਕਦਾ ਕਿ ਕਿਸ ਪਾਰਟੀ ਦੀ ਸਰਕਾਰ ਕੇਂਦਰ ਦੀ ਸੱਤਾ ਵਿੱਚ ਬਣੇਗੀ।

ਇਹ ਤਾਂ 23 ਮਈ ਨੂੰ ਰਿਜ਼ਲਟ ਆਉਣ 'ਤੇ ਹੀ ਪਤਾ ਲੱਗੇਗਾ। ਦੂਜੇ ਪਾਸੇ ਸਿਆਸੀ ਮਾਹਿਰਾਂ ਦੀ ਮੰਨੀਏ ਤਾਂ ਉਨ੍ਹਾਂ ਦੀ ਮੁਤਾਬਿਕ ਸਮੂਹ ਧਾਰਮਿਕ ਸਥਾਨਾਂ 'ਤੇ ਜਿਸ ਤਰੀਕੇ ਦੇ ਨਾਲ ਲੀਡਰਾਂ ਦੇ ਵੱਲੋਂ ਜਾ ਕੇ ਅਰਦਾਸਾਂ ਬੇਨਤੀਆਂ ਕੀਤੀਆਂ ਜਾ ਰਹੀਆਂ, ਉਸ ਤੋਂ ਲੱਗਦਾ ਹੈ ਕਿ ਸਮੂਹ ਲੀਡਰਾਂ ਦੇ ਸਾਹ ਸੁੱਕੇ ਪਏ ਹਨ। ਸਿਆਸੀ ਮਾਹਿਰਾਂ ਦੇ ਮੁਤਾਬਕ ਜਿਸ ਪਾਰਟੀ ਦੇ ਉਮੀਦਵਾਰ ਵੱਲੋਂ ਚੰਗਾ ਕੰਮ ਕੀਤਾ ਗਿਆ ਹੋਵੇਗਾ, ਉਸ ਨੂੰ ਹੀ ਲੋਕਾਂ ਨੇ ਵੋਟਾਂ ਪਾ ਕੇ ਸੱਤਾ ਵਿੱਚ ਲਿਆਉਣਾ ਹੈ।

ਬਾਕੀ ਆਉਣ ਵਾਲੀ 23 ਤਰੀਕ ਨੂੰ ਸਾਰਾ ਕੁਝ ਕਲੀਅਰ ਹੋ ਜਾਵੇਗਾ ਕਿ ਕਿਹੜੀ ਪਾਰਟੀ ਸੱਤਾ ਵਿੱਚ ਆਉਂਦੀ ਹੈ। ਦੂਜੇ ਪਾਸੇ ਦੋਸਤੋਂ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਨ੍ਹਾਂ ਲੋਕ ਸਭਾ ਚੋਣਾਂ ਦੇ ਵਿੱਚ ਵੀ ਉਹੀ ਹਾਲ ਹੋਇਆ ਜੋ ਪਿਛਲੀਆਂ ਪੰਚਾਇਤੀ ਚੋਣਾਂ ਵਿੱਚ ਹੋਇਆ ਸੀ। ਖੂਨੀ ਝੜਪਾਂ ਰੱਜ ਕੇ ਹੋਈਆਂ ਅਤੇ ਕਈ ਜਗਾਵਾਂ ਤੇ ਬੰਦੇ ਮਰਨ ਦੀਆਂ ਵੀ ਖਬਰਾਂ ਪ੍ਰਾਪਤ ਹੋਈਆਂ, ਜੋ ਕਿ ਸਾਬਤ ਕਰਦੇ ਹਨ ਕਿ ਸ਼ਰੇਆਮ ਇਹ ਲੀਡਰ ਲੋਕਤੰਤਰ ਦਾ ਕਤਲ ਕਰ ਰਹੇ ਹਨ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।