ਤਲਵੰਡੀ ਸਾਬੋ ਫਾਇਰਿੰਗ ਮਾਮਲਾ: ਕਾਂਗਰਸ ਦਾ ਪਲਟਵਾਰ ਕਿਹਾ ਅਕਾਲੀ ਹਨ ਜ਼ਿੰਮੇਵਾਰ

Last Updated: May 20 2019 19:12
Reading time: 0 mins, 45 secs

ਤਲਵੰਡੀ ਸਾਬੋ ਫਾਇਰਿੰਗ ਮਾਮਲੇ ਵਿੱਚ ਅੱਜ ਕਾਂਗਰਸ ਨੇ ਪਲਟਵਾਰ ਕਰਦਿਆਂ ਅਕਾਲੀ ਦਲ ਦੇ ਆਗੂਆਂ ਨੂੰ ਫਾਇਰਿੰਗ ਦਾ ਜ਼ਿੰਮੇਵਾਰ ਠਹਿਰਾਇਆ ਹੈ। ਜ਼ਿਲ੍ਹਾ ਕਾਂਗਰਸ ਪ੍ਰਧਾਨ ਖੁਸ਼ਬਾਗ ਸਿੰਘ ਜਟਾਣਾ ਦੇ ਨਿੱਜੀ ਸਹਾਇਕ ਰਣਜੀਤ ਸਿੰਘ ਨੇ ਕਿਹਾ ਕਿ ਉਹ ਦਿਲਪ੍ਰੀਤ ਸਿੰਘ ਜਟਾਣਾ ਨਾਲ ਪਾਰਟੀ ਦੇ ਬੂਥਾਂ ਨੂੰ ਚੈੱਕ ਕਰਨ ਆਏ ਸਨ ਜਦੋਂ ਉਹ ਵਾਰਡ ਨੰਬਰ 8 ਦੇ ਬੂਥ ਨੰਬਰ 122 ਕੋਲ ਗਏ ਤਾਂ ਉਸੇ ਸਮੇਂ ਜੀਤ ਮਹਿੰਦਰ ਸਿੰਘ ਸਿੱਧੂ ਦਾ ਕਾਫਲਾ ਵੀ ਉੱਥੇ ਪਹੁੰਚ ਗਿਆ।

ਉਸ ਨੇ ਗੱਡੀ 'ਚੋਂ ਉਤਰਦਿਆਂ ਲਲਕਾਰਾ ਮਾਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਨੂੰ ਵੋਟਾਂ ਪਾਉਣ ਦਾ ਮਜ਼ਾ ਚਖਾ ਦਿਓ ਇਹ ਸੁਣਦਿਆਂ ਹੀ ਜਲੌਰ ਸਿੰਘ ਨੇ ਕਿਰਪਾਨ ਨਾਲ ਉਨ੍ਹਾਂ ਤੇ ਹਮਲਾ ਕਰ ਦਿੱਤਾ ਜਿਸ ਕਰਕੇ ਦਿਲਪ੍ਰੀਤ ਅਤੇ ਉਹ ਜਾਨ ਬਚਾਉਣ ਲਈ ਗੱਡੀ ਵਿੱਚ ਬੈਠ ਕੇ ਨਿਕਲਣ ਲੱਗੇ ਤਾਂ ਸਾਬਕਾ ਅਕਾਲੀ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ ਨੇ ਉਨ੍ਹਾਂ ਤੇ ਫਾਇਰਿੰਗ ਕਰ ਦਿੱਤੀ। ਉਧਰ ਤਲਵੰਡੀ ਸਾਬੋ ਪੁਲਿਸ ਨੇ ਸਾਬਕਾ ਵਿਧਾਇਕ ਜੀਤ ਮਹਿੰਦਰ ਸਿੱਧੂ ਅਤੇ 20 ਹੋਰ ਲੋਕਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।