ਹਲਕੇ 'ਚ ਪਹਿਲੀ ਵਾਰ ਵੋਟ ਪਾਉਣ ਵਾਲੇ 17,287 ਨੌਜਵਾਨ ਮੁੰਡੇ ਕੁੜੀਆਂ!!

Last Updated: May 20 2019 17:00
Reading time: 1 min, 23 secs

ਲੋਕ-ਸਭਾ ਹਲਕੇ ਫ਼ਿਰੋਜ਼ਪੁਰ 'ਚ ਕੁੱਲ 11,66,747 ਵੋਟਰਾਂ ਨੇ ਮਤਦਾਨ ਕੀਤਾ ਹੈ, ਜੋ ਕਿ ਪਿਛਲੀਆਂ ਲੋਕ ਸਭਾ ਚੋਣਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਕੁੱਲ 11,66,747 ਵੋਟਰਾਂ ਵਿਚੋਂ 6,25,898 ਮਰਦ ਅਤੇ 5,40,840 ਮਹਿਲਾ ਵੋਟਰ ਸ਼ਾਮਲ ਹਨ। ਇਸ ਤੋਂ ਇਲਾਵਾ ਥਰਡ ਜੈਂਡਰ ਨਾਲ ਸਬੰਧਿਤ 9 ਵੋਟਰਾਂ ਨੇ ਆਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ ਹੈ। ਪਹਿਲੀ ਵਾਰ ਵੋਟ ਪਾਉਣ ਵਾਲੇ 17,287 ਨੌਜਵਾਨਾਂ ਨੇ ਆਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ। ਇਸੇ ਤਰ੍ਹਾਂ ਦਿਵਯਾਂਗ ਵੋਟਰਾਂ (ਪੀਡਬਲਯੂਡੀ) ਕੈਟਾਗਰੀ ਦੇ ਤਹਿਤ ਕੁੱਲ 1885 ਵੋਟਰਾਂ ਨੇ ਵੋਟ ਪਾਈ। 

ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਦੱਸਿਆ ਕਿ ਵੋਟਰਾਂ ਦੀ ਸੁਵਿਧਾ ਲਈ 12 ਵੱਧ ਦਸਤਾਵੇਜ਼ਾਂ ਨੂੰ ਮਾਨਤਾ ਦਿੱਤੀ ਗਈ ਸੀ, ਜਿਸ ਤਹਿਤ ਜਿਨ੍ਹਾਂ ਵੋਟਰਾਂ ਦੇ ਵੋਟਰ ਆਈ. ਡੀ. ਕਾਰਡ ਨਹੀਂ ਸਨ, ਉਹ ਇਨ੍ਹਾਂ ਵਿਚੋਂ ਕਿਸੇ ਇੱਕ ਨੂੰ ਵਿਖਾ ਕੇ ਵੋਟ ਪਾ ਸਕਦੇ ਸਨ। ਇਸ ਸੁਵਿਧਾ ਦਾ ਫ਼ਾਇਦਾ ਲੈਂਦੇ ਹੋਏ ਕੁਲ 3,14,783 ਵੋਟਰਾਂ ਨੇ ਇਨ੍ਹਾਂ ਦਸਤਾਵੇਜ਼ਾਂ ਦਾ ਇਸਤੇਮਾਲ ਕਰਕੇ ਵੋਟ ਪਾਈ, ਜਦਕਿ 8,51,964 ਵੋਟਰਾਂ ਨੇ ਵੋਟਰ ਆਈ.ਡੀ ਦਾ ਇਸਤੇਮਾਲ ਕੀਤਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਫ਼ਿਰੋਜ਼ਪੁਰ ਸ਼ਹਿਰ ਵਿਖੇ 1,15,056 ਵੋਟਰਾਂ ਨੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ। ਜਿਨ੍ਹਾਂ ਵਿਚੋਂ 62056 ਮਰਦ ਅਤੇ 5299 ਮਹਿਲਾ ਵੋਟਰ ਸਨ।
 
ਫ਼ਿਰੋਜ਼ਪੁਰ ਦਿਹਾਤੀ ਵਿਚ ਕੁੱਲ 1,37,124 ਵੋਟਰਾਂ (73066 ਮਰਦ ਅਤੇ 64058 ਮਹਿਲਾ), ਗੁਰੂਹਰਸਹਾਏ ਵਿਚ ਕੁੱਲ 1,27,249 (67083 ਮਰਦ ਅਤੇ 60163 ਮਹਿਲਾ), ਜਲਾਲਾਬਾਦ ਹਲਕੇ 'ਚ ਕੁੱਲ 1,59,169 (84182 ਮਰਦ ਅਤੇ 74984 ਮਹਿਲਾ), ਫ਼ਾਜ਼ਿਲਕਾ ਵਿਖੇ 1,34,744 ਵੋਟਰ (71772 ਮਰਦ ਅਤੇ 62971 ਮਹਿਲਾ), ਅਬੋਹਰ ਵਿਖੇ ਕੁਲ 1,19,501 (64,796 ਮਰਦ ਅਤੇ 54,705 ਮਹਿਲਾ), ਬੱਲੂਆਣਾ ਵਿਖੇ ਕੁੱਲ 1,29,124 (70121 ਮਰਦ ਅਤੇ 59003 ਮਹਿਲਾ), ਮਲੋਟ ਵਿਖੇ ਕੁੱਲ 1,19,311 (64915 ਮਰਦ ਅਤੇ 54395 ਮਹਿਲਾ) ਅਤੇ ਸ਼੍ਰੀ ਮੁਕਤਸਰ ਸਾਹਿਬ ਵਿਖੇ ਕੁੱਲ 1,25,469 ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ, ਜਿਨ੍ਹਾਂ ਵਿਚੋਂ 67097 ਮਰਦ ਅਤੇ 57,562 ਮਹਿਲਾ ਵੋਟਰ ਸ਼ਾਮਲ ਸਨ।