ਪਹਿਲੀ ਵਾਰੀ ਵੋਟ ਪਾ ਕੇ ਪ੍ਰਸ਼ੰਸਾ ਪੱਤਰ ਦੇ ਨਾਲ ਜ਼ਾਬਤਾ ਉਲੰਘਣਾ ਦਾ ਨੋਟਿਸ ਵੀ ਲੈ ਗਈ ਬਾਦਲ ਸਾਬ ਦੀ ਪੋਤਰੀ

Last Updated: May 20 2019 16:58
Reading time: 0 mins, 38 secs

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਛੋਟੀ ਪੋਤਰੀ ਗੁਰਲੀਨ ਬਾਦਲ ਨੇ ਕੱਲ੍ਹ ਪਹਿਲੀ ਵਾਰ ਆਪਣੇ ਵੋਟ ਅਧਿਕਾਰ ਦੀ ਵਰਤੋਂ ਕਰਨ ਸਮੇਂ ਪ੍ਰਸ਼ੰਸਾ ਪੱਤਰ ਹਾਸਲ ਕਰਨ ਦੇ ਬਾਅਦ ਹੁਣ ਚੋਣ ਜ਼ਾਬਤਾ ਉਲੰਘਣਾ ਦਾ ਨੋਟਿਸ ਵੀ ਹਾਸਲ ਕਰ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੂਬਾ ਚੋਣਾਂ ਕਮਿਸ਼ਨ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਹੈ ਕਿ ਵੋਟ ਪਾਉਣ ਪਹੁੰਚੀ ਗੁਰਲੀਨ ਨੇ ਆਪਣੇ ਕੱਪੜਿਆਂ ਦੇ ਉੱਤੇ ਅਕਾਲੀ ਦਲ ਦਾ ਇੱਕ ਬਿੱਲਾ (ਬੈਚ) ਲਗਾਇਆ ਹੋਇਆ ਸੀ ਜਿਸਤੇ "ਮੈਨੂੰ ਅਕਾਲੀ ਹੋਣ ਦਾ ਮਾਣ ਹੈ" ਲਿਖਿਆ ਹੋਇਆ ਸੀ ਜੋ ਕੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਹੈ। ਜ਼ਿਕਰਯੋਗ ਹੈ ਕਿ ਕੱਲ੍ਹ ਸਾਰੇ ਬਾਦਲ ਪਰਿਵਾਰ ਨੇ ਪਿੰਡ ਬਾਦਲ ਦੇ ਵਿੱਚ ਇਕੱਠੇ ਵੋਟ ਕੀਤੀ ਸੀ ਅਤੇ ਪਹਿਲੀ ਵਾਰ ਵੋਟ ਕਰਨ ਵਾਲੀ 19 ਸਾਲ ਦੀ ਗੁਰਲੀਨ ਨੂੰ ਚੋਣ ਅਫ਼ਸਰਾਂ ਵੱਲੋਂ ਪ੍ਰਸੰਸਾ ਪੱਤਰ ਨਾਲ ਸਨਮਾਨਿਤ ਵੀ ਕੀਤਾ ਗਿਆ ਸੀ।