ਕੱਲ੍ਹ ਨੂੰ ਪੰਜਾਬ ਵਿਧਾਨ ਸਭਾ ਦੀਆਂ ਜਿਮਨੀ ਚੋਣਾਂ ਲਈ ਵੀ ਤਿਆਰ ਹੋ ਸਕਦਾ ਮੈਦਾਨ

Last Updated: May 20 2019 15:50
Reading time: 0 mins, 38 secs

ਪੰਜਾਬ ਵਿਧਾਨ ਸਭਾ ਦੇ ਵਿੱਚੋਂ ਅਸਤੀਫ਼ੇ ਦੇਣ ਜਾਂ ਪਾਰਟੀਆਂ ਬਦਲਣ ਵਾਲੇ ਵਿਧਾਇਕਾਂ ਦੇ ਵਿੱਚੋਂ ਤਿੰਨ ਵਿਧਾਇਕਾਂ ਦੀ ਕਿਸਮਤ ਦੇ ਬਾਰੇ ਕੱਲ੍ਹ ਨੂੰ ਫ਼ੈਸਲਾ ਹੋ ਸਕਦਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੁਖਪਾਲ ਸਿੰਘ ਖਹਿਰਾ, ਐੱਚ.ਐੱਸ. ਫੂਲਕਾ ਅਤੇ ਨਾਜਰ ਸਿੰਘ ਮਾਨਸ਼ਾਹੀਆ ਦੀ ਵਿਧਾਇਕੀ ਰੱਦ ਕਰਨ ਅਤੇ ਅਸਤੀਫ਼ੇ ਮਨਜ਼ੂਰ ਕਰਨ ਸਬੰਧੀ ਸਪੀਕਰ ਰਾਣਾ ਕੇ.ਪੀ. ਸਿੰਘ ਕੱਲ੍ਹ ਨੂੰ ਫ਼ੈਸਲਾ ਦੇ ਸਕਦੇ ਹਨ।

ਜਾਣਕਾਰੀ ਅਨੁਸਾਰ ਜੇਕਰ ਇਹਨਾਂ ਤਿੰਨਾਂ ਦੇ ਅਸਤੀਫ਼ੇ ਮਨਜ਼ੂਰ ਹੁੰਦੇ ਹਨ ਤਾਂ ਇਸਦੇ ਬਾਅਦ ਜੈਤੋ ਤੋਂ ਆਪ ਦੇ ਬਾਗੀ ਵਿਧਾਇਕ ਮਾਸਟਰ ਬਲਦੇਵ ਸਿੰਘ ਅਤੇ ਕਾਂਗਰਸ ਵਿੱਚ ਸ਼ਾਮਿਲ ਹੋਏ ਅਮਰਜੀਤ ਸਿੰਘ ਸੰਦੋਆ ਦੇ ਬਾਰੇ ਵੀ ਫ਼ੈਸਲਾ ਹੋ ਸਕਦਾ ਹੈ। ਇਸਦੇ ਨਾਲ ਹੀ 23 ਨੂੰ ਲੋਕ ਸਭਾ ਚੋਣਾਂ ਦੇ ਨਤੀਜੇ ਆਉਣ ਦੇ ਬਾਅਦ ਜੇਕਰ ਕੋਈ ਵਿਧਾਇਕ ਜਿੱਤ ਕੇ ਸਾਂਸਦ ਬਣਦਾ ਹੈ ਤਾਂ ਉਸ ਸੀਟ ਤੇ ਵੀ ਵਿਧਾਇਕੀ ਖਾਲੀ ਹੋਣ ਦੇ ਬਾਰੇ ਜਲਦ ਹੀ ਕਾਰਵਾਈ ਹੋਵੇਗੀ।