ਲੋਕ ਸਭਾ ਹਲਕੇ ਫਿਰੋਜ਼ਪੁਰ 'ਚ 6 ਵਜੇ ਤੱਕ ਹੋਈ 63.11 ਪ੍ਰਤੀਸ਼ਤ ਵੋਟਿੰਗ!!

Last Updated: May 19 2019 18:56
Reading time: 0 mins, 50 secs

ਅੱਜ ਪੰਜਾਬ ਦੇ ਅੰਦਰ ਲੋਕ ਸਭਾ ਦੀਆਂ ਚੋਣਾਂ ਹੋਈਆਂ, ਜਿਸ ਦੇ ਚੱਲਦਿਆਂ ਕਈ ਜਗ੍ਹਾਵਾਂ 'ਤੇ ਝੜਪਾਂ ਹੋਣ ਦੀਆਂ ਵੀ ਖ਼ਬਰਾਂ ਸਾਹਮਣੇ ਆਈਆਂ ਹਨ। ਦੱਸ ਦਈਏ ਕਿ ਫਿਰੋਜ਼ਪੁਰ ਵਿਖੇ ਵੀ ਕਈ ਜਗ੍ਹਾਵਾਂ 'ਤੇ ਬੋਲ ਬੁਲਾਰੇ ਤੋਂ ਬਾਅਦ ਚੋਣਾਂ ਨੇਪਰੇ ਚੜ੍ਹੀਆਂ। ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਅੱਜ ਜਿੱਥੇ ਅਕਾਲੀ ਦਲ ਦੇ ਉਮੀਦਵਾਰ ਸੁਖਬੀਰ ਬਾਦਲ, ਕਾਂਗਰਸ ਦੇ ਸ਼ੇਰ ਸਿੰਘ ਘੁਬਾਇਆ, ਪੀਡੀਏ ਦੇ ਕਾਮਰੇਡ ਹੰਸਰਾਜ ਗੋਲਡਨ ਤੋਂ ਇਲਾਵਾ 'ਆਪ' ਹਰਜਿੰਦਰ ਸਿੰਘ ਕਾਕਾ ਸਰਾਂ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਜਤਿੰਦਰ ਸਿੰਘ ਥਿੰਦ ਅਤੇ ਡੇਢ ਦਰਜਨ ਦੇ ਕਰੀਬ ਅਜ਼ਾਦ ਉਮੀਦਵਾਰਾਂ ਨੇ ਆਪਣੀ ਕਿਸਮਤ ਅਜ਼ਮਾਈ।

ਲੋਕਾਂ ਨੇ ਹੁੰਮ ਹੁਮਾ ਕੇ ਵੋਟਿੰਗ ਪੋਲ ਕੀਤੀ। ਦੱਸ ਇਹ ਵੀ ਦਈਏ ਕਿ ਫਿਰੋਜ਼ਪੁਰ ਲੋਕ ਸਭਾ ਹਲਕੇ ਵਿੱਚ 6 ਵਜੇ ਤੱਕ 63.11 ਪ੍ਰਤੀਸ਼ਤ ਵੋਟਿੰਗ ਹੋਈ ਸੀ। ਜਿਸ ਵਿੱਚ ਫਿਰੋਜ਼ਪੁਰ ਸਿਟੀ ਹਲਕੇ 'ਚ 52.72 ਪ੍ਰਤੀਸ਼ਤ, ਫਿਰੋਜ਼ਪੁਰ ਦਿਹਾਤੀ ਹਲਕੇ 'ਚ 60.50 ਪ੍ਰਤੀਸ਼ਤ, ਗੁਰੂਹਰਸਹਾਏ ਪ੍ਰਤੀਸ਼ਤ 'ਚ 64.00 ਪ੍ਰਤੀਸ਼ਤ, ਜਲਾਲਾਬਾਦ ਹਲਕੇ 'ਚ 67.00 ਪ੍ਰਤੀਸ਼ਤ, ਫਾਜ਼ਿਲਕਾ ਹਲਕੇ 'ਚ 65.47 ਪ੍ਰਤੀਸ਼ਤ, ਅਬੋਹਰ ਹਲਕੇ 'ਚ 65.00 ਪ੍ਰਤੀਸ਼ਤ, ਬੱਲੂਆਣਾ ਹਲਕੇ 'ਚ 67.12 ਪ੍ਰਤੀਸ਼ਤ, ਮਲੋਟ ਹਲਕੇ ਵਿੱਚ 64.04 ਪ੍ਰਤੀਸ਼ਤ, ਜਦਕਿ ਸ੍ਰੀ ਮੁਕਤਸਰ ਸਾਹਿਬ ਹਲਕੇ ਵਿੱਚ 62.29 ਪ੍ਰਤੀਸ਼ਤ ਵੋਟਿੰਗ ਪੋਲ ਹੋਈ।