ਤਲਵੰਡੀ ਸਾਬੋ ਵਿਖੇ ਗੋਲੀ ਚਲਾਉਣ ਕਾਰਨ ਕਾਂਗਰਸੀ ਆਗੂ ਖੁਸ਼ਬਾਗ ਜਟਾਣਾ ਤੇ ਇਰਾਦਾ ਕਤਲ ਦਾ ਮਾਮਲਾ ਦਰਜ

Last Updated: May 19 2019 17:05
Reading time: 0 mins, 46 secs

ਲੋਕ ਸਭਾ ਚੋਣਾਂ ਬਠਿੰਡਾ ਜਿਹੀ ਵੱਕਾਰੀ ਸੀਟ ਤੇ ਚੋਣ ਲੜ ਰਹੀਆਂ ਪਾਰਟੀਆਂ ਦੇ ਆਗੂਆਂ ਦੇ ਵੀ ਵੱਕਾਰ ਦਾ ਸਵਾਲ ਬਣੀ ਪਈ ਹੈ। ਆਪਣਾ ਵੱਕਾਰ ਦਾਅ ਤੇ ਲੱਗਿਆ ਹੋਣ ਕਰਕੇ ਸਿਆਸੀ ਆਗੂ ਵੀ ਹੱਦਾਂ ਬੰਨੇ ਟੱਪ ਰਹੇ ਹਨ। ਕੁਝ ਸਮਾਂ ਪਹਿਲਾਂ ਤਲਵੰਡੀ ਸਾਬੋ ਦੇ ਵਾਰਡ ਨੰਬਰ 8 ਵਿਖੇ ਗੋਲੀ ਚੱਲਣ ਦੀ ਘਟਨਾ ਹੋਈ ਸੀ ਜਿਸ ਦਾ ਕੇ ਇਲਜ਼ਾਮ ਅਕਾਲੀ ਦਲ ਦੇ ਵਰਕਰ ਕਾਂਗਰਸ ਤੇ ਲਗਾ ਰਹੇ ਹਨ।

ਕਾਂਗਰਸ ਵੱਲੋਂ ਕੀਤੀ ਧੱਕੇਸ਼ਾਹੀ ਖ਼ਿਲਾਫ਼ ਅਕਾਲੀ ਦਲ ਦੇ ਵਰਕਰਾਂ ਵੱਲੋਂ ਕਾਫੀ ਹੰਗਾਮਾ ਵੀ ਕੀਤਾ ਗਿਆ ਜਿਸ ਵਿੱਚ ਬੂਥ ਤੇ ਲੱਗੀਆਂ ਕੁਰਸੀਆਂ ਨੂੰ ਵੀ ਤੋੜਿਆ ਗਿਆ ਦੱਸਿਆ ਜਾਂਦਾ ਹੈ। ਮਾਹੌਲ ਤਣਾਅਪੂਰਨ ਹੋਣ ਕਰਕੇ ਇਸ ਬੂਥ ਤੇ ਪੋਲਿੰਗ ਵੀ ਰੋਕੀ ਗਈ ਸੀ। ਚੋਣ ਕਮਿਸ਼ਨ ਵੱਲੋਂ ਗੋਲੀ ਚਲਾਉਣ ਵਾਲੇ ਮਾਮਲੇ ਤੇ ਐਕਸ਼ਨ ਲੈਂਦੇ ਹੋਏ ਕਾਂਗਰਸੀ ਆਗੂ ਖੁਸ਼ਬਾਗ ਜਟਾਣਾ ਤੇ ਇਰਾਦਾ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਅਕਾਲੀ ਦਲ ਦੇ ਵਰਕਰਾਂ ਨੇ ਇਲਜ਼ਾਮ ਲਗਾਇਆ ਹੈ ਕਿ ਕਾਂਗਰਸ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਖੁਸ਼ਬਾਗ ਜਟਾਣਾ ਨੇ ਵੋਟਰਾਂ ਨੂੰ ਡਰਾਉਣ ਲਈ ਗੋਲੀਆਂ ਚਲਾਈਆਂ ਸਨ।