ਕਨੂੰਨ ਤੇ ਵਿਵਸਥਾਂ ਦਾ ਨਿਕਲਿਆ ਜ਼ਨਾਜ਼ਾ, ਚੱਲੀਆਂ ਕ੍ਰਿਪਾਨਾਂ, ਚਾਰ ਜ਼ਖਮੀ, ਵੋਟਾਂ ਰੁਕੀਆਂ!!

Last Updated: May 19 2019 14:21
Reading time: 0 mins, 36 secs

ਪਿੰਡ ਈਲਵਾਲ ਵਿੱਚ ਵੋਟਾਂ ਦੇ ਦੌਰਾਨ ਦੋ ਸਿਆਸੀ ਧੜਿਆਂ ਦਰਮਿਆਨ ਖੂੰਨੀ ਟਕਰਾਓ ਹੋਣ ਦੀ ਸੂਚਨਾਂ ਮਿਲੀ ਹੈ। ਇਸ ਝੜਪ ਵਿੱਚ ਦੋਹਾਂ ਧਿਰਾਂ ਨੇ ਕਨੂੰਨ ਤੇ ਵਿਵਸਥਾ ਦਾ ਜਨਾਜ਼ਾ ਕੱਢਦਿਆਂ ਡਾਂਗਾਂ ਤੇ ਕ੍ਰਿਪਾਨਾਂ ਦੀ ਖੁੱਲ ਕੇ ਵਰਤੋਂ ਕੀਤੀ। ਇਸ ਖੂੰਨੀ ਝੜੱਪ ਵਿੱਚ ਚਾਰ ਬੰਦਿਆਂ ਦੇ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸੰਗਰੂਰ ਤੇ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਭਾਵੇਂਕਿ, ਖ਼ਬਰ ਲਿਖੇ ਜਾਣ ਤੱਕ ਅਧਿਕਾਰਿਤ ਤੌਰ ਤੇ ਇਸ ਦੀ ਪੁਸ਼ਟੀ ਨਹੀਂ ਹੋ ਸਕੀ ਪਰ, ਸੂਤਰਾਂ ਅਨੁਸਾਰ ਇਸ ਝੜਪ ਦੇ ਬਾਅਦ ਕੁਝ ਸਮੇਂ ਲਈ ਪੋਲਿੰਗ ਬੰਦ ਕਰ ਦਿੱਤੀ ਗਈ ਸੀ। ਮੌਕੇ ਤੇ ਮੌਜੂਦ ਪੁਲਿਸ ਵਾਲਿਆਂ ਨੇ ਸਥਿਤੀ ਨੂੰ ਕੰਟਰੋਲ ਕਰਨ ਲਈ ਬੂਥ ਦੇ ਆਲੇ ਦੁਆਲੇ ਸਿਆਸੀ ਪਾਰਟੀਆਂ ਦੇ ਸਮਰਥਕਾਂ ਨੂੰ ਹਵਾ ਵਿੱਚ ਡਾਂਗਾਂ ਲਹਿਰਾ ਕੇ ਤਿੱਤਰ ਬਿੱਤਰ ਕਰ ਦਿੱਤਾ।