ਨਿਰੰਕਾਰੀ ਸ਼ਬਦ ਦੇ ਕਾਪੀਰਾਈਟ ਵਿਵਾਦ ਤੇ ਸੰਤ ਨਿਰੰਕਾਰੀ ਮੰਡਲ ਵੱਲੋਂ ਸਪਸ਼ਟੀਕਰਨ, ਕਿਸੇ ਨੇ ਫੈਲਾਈ ਝੂਠੀ ਅਫਵਾਹ

Last Updated: May 19 2019 13:52
Reading time: 0 mins, 49 secs

ਬੀਤੇ ਦਿਨ ਕੁੱਝ ਅਖਬਾਰਾਂ ਵਿੱਚ ਨਿਰੰਕਾਰੀ ਮਿਸ਼ਨ ਦਿੱਲੀ ਵੱਲੋਂ "ਨਿਰੰਕਾਰੀ" ਸ਼ਬਦ ਦੀ ਕਾਪੀਰਾਈਟ ਸਬੰਧੀ ਖਬਰਾਂ ਲੱਗੀਆਂ ਸਨ। ਸੰਤ ਨਿਰੰਕਾਰੀ ਮੰਡਲ ਦੇ ਪ੍ਰੈਸ ਅਤੇ ਪਬਲੀਸਿਟੀ ਦੀ ਮੈਂਬਰ ਇੰਚਾਰਜ ਰਾਜ ਕੁਮਾਰੀ ਨੇ ਪ੍ਰੈਸ ਨੋਟ ਰਾਹੀਂ ਦੱਸਿਆ ਕਿ "ਨਿਰੰਕਾਰੀ" ਸ਼ਬਦ ਦੀ ਕਾਪੀਰਾਈਟ ਦੇ ਦਾਅਵੇ ਸਬੰਧੀ ਇਹ ਸਪੱਸ਼ਟ ਕੀਤਾ ਜਾਂਦਾ ਹੈ ਕਿ ਨਿਰੰਕਾਰੀ ਮਿਸ਼ਨ "ਨਿਰੰਕਾਰੀ" ਸ਼ਬਦ ਦੇ ਕਾਪੀਰਾਈਟ ਦਾ ਕੋਈ ਦਾਅਵਾ ਨਹੀਂ ਕਰਦਾ ਹੈ 'ਤੇ ਨਾਂ ਹੀ ਉਨ੍ਹਾਂ ਦੀ ਇਸ ਤਰਾਂ ਦੀ ਮਨਸ਼ਾ ਹੈ। ਉਨ੍ਹਾਂ ਕਿਹਾ ਕਿ ਨਿਰੰਕਾਰੀ ਮਿਸ਼ਨ ਸਾਰੇ ਹੀ ਰੂਹਾਨੀ ਗੁਰੂਆ ਅਤੇ ਪਵਿੱਤਰ ਗਰੰਥਾਂ ਦਾ ਆਦਰ ਸਤਿਕਾਰ ਕਰਦਾ ਹੈ 'ਤੇ ਸਰਵ ਸਾਂਝੀਵਾਲਤਾ ਲਈ ਕੰਮ ਕਰਦਾ ਹੈ। ਬੀਤੇ ਦਿਨੀ ਮੀਡੀਆ ਵਿੱਚ ਆਈ ਇਨ੍ਹਾਂ ਖਬਰਾਂ ਨੂੰ ਨਿਰੰਕਾਰੀ ਮਿਸ਼ਨ ਨੇ ਝੂਠ ਦੱਸਿਆ ਹੈ l ਦੱਸਣਯੋਗ ਹੈ ਕੇ ਮੀਡੀਆ ਦੀਆਂ ਖਬਰਾਂ ਦੇ ਆਧਾਰ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਕਿਹਾ ਸੀ ਕੇ ਜੇਕਰ ਕਾਪੀਰਾਈਟ ਦੀ ਇਹ ਖਬਰ ਸੱਚ ਨਿੱਕਲਦੀ ਹੈ ਤਾਂ ਉਹ ਇਸਤੇ ਕਾਨੂੰਨੀ ਕਾਰਵਾਈ ਕਰਨਗੇ ਪਰ ਹੁਣ ਇਹ ਸਾਰਾ ਮਾਮਲਾ ਝੂਠ ਨਿੱਕਲਿਆ ਹੈ ਅਤੇ ਨਿਰੰਕਾਰੀ ਮਿਸ਼ਨ ਨੇ ਇਸਤੇ ਆਪਣਾ ਸਪਸ਼ਟੀਕਰਨ ਦੇ ਕੇ ਮਾਮਲੇ ਨੂੰ ਸਾਫ ਕਰ ਦਿੱਤਾ ਹੈ l