ਮਜੀਠੀਆ ਵੱਲੋਂ ਚੋਣਾਂ ਤੋਂ ਐਨ ਪਹਿਲਾਂ ਬਰਗਾੜੀ ਮੋਰਚੇ ਦੇ ਆਗੂ ਨੂੰ ਅਕਾਲੀ ਦਲ ਵਿੱਚ ਸ਼ਾਮਿਲ ਕਰਨ ਦਾ ਦਾਅਵਾ

Last Updated: May 18 2019 18:33
Reading time: 0 mins, 51 secs

ਕੱਲ੍ਹ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਇੱਕ ਵੱਡਾ ਧਮਾਕਾ ਕਰਦੇ ਹੋਏ ਬਰਗਾੜੀ ਮੋਰਚੇ ਦੇ ਕੁਝ ਆਗੂ ਅਕਾਲੀ ਦਲ ਵਿੱਚ ਸ਼ਾਮਿਲ ਕਰਨ ਦਾ ਦਾਅਵਾ ਕੀਤਾ ਹੈ। ਮਜੀਠੀਆ ਦਾ ਕਹਿਣਾ ਹੈ ਕੇ ਬਰਗਾੜੀ ਮੋਰਚੇ ਦੇ ਵਿੱਚ ਕਾਂਗਰਸ ਦੀ ਦਖਲਅੰਦਾਜੀ ਜ਼ਿਆਦਾ ਹੋਣ ਤੋਂ ਦੁਖੀ ਹੋ ਕੇ ਧਿਆਨ ਸਿੰਘ ਮੰਡ ਦੇ ਪਿੰਡ ਸੈਦੋਕੇ ਰਹੇਲਾ ਦੇ ਸਾਬਕਾ ਸਰਪੰਚ ਸਵਰਨ ਸਿੰਘ ਅਤੇ ਗੁਰਨਾਮ ਸਿੰਘ ਆਪਣੇ ਦਰਜਨ ਦੇ ਕਰੀਬ ਸਾਥੀਆਂ ਦੇ ਨਾਲ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਏ ਹਨ। ਉਨ੍ਹਾਂ ਕਿਹਾ ਕਿ ਇਹ ਦੋਵੇਂ ਆਗੂ ਬਲਜੀਤ ਸਿੰਘ ਦਾਦੂਵਾਲ ਅਤੇ ਧਿਆਨ ਸਿੰਘ ਮੰਡ ਦੇ ਨਾਲ ਬਰਗਾੜੀ ਮੋਰਚੇ ਦਾ ਅਹਿਮ ਹਿੱਸਾ ਸਨ। ਇਸਦੇ ਨਾਲ ਹੀ ਉਨ੍ਹਾਂ ਨੇ ਇਸਦੀ ਇੱਕ ਤਸਵੀਰ ਜਾਰੀ ਕਰ ਆਪਣੇ ਦਾਅਵੇ ਦੀ ਪੁਸ਼ਟੀ ਵੀ ਕੀਤੀ ਹੈ।  ਜ਼ਿਕਰਯੋਗ ਹੈ ਕੇ ਬਰਗਾੜੀ ਮੋਰਚਾ ਬੇਅਦਬੀ ਅਤੇ ਗੋਲੀਕਾਂਡ ਦੀਆਂ ਘਟਨਾਵਾਂ ਦੇ ਇਨਸਾਫ ਦੀ ਮੰਗ ਲਈ ਸ਼ੁਰੂ ਹੋਇਆ ਸੀ ਅਤੇ ਇਸ ਮੋਰਚੇ ਦੇ ਮੁੱਖ ਨਿਸ਼ਾਨੇ ਤੇ ਅਕਾਲੀ ਦਲ ਹੀ ਰਿਹਾ ਸੀ। ਫਿਰ ਅਚਾਨਕ ਇਹ ਮੋਰਚਾ ਖਤਮ ਕਰਨ ਦਾ ਐਲਾਨ ਹੋਣ ਦੇ ਬਾਅਦ ਜੱਥੇਦਾਰ ਮੰਡ ਅਤੇ ਜੱਥੇਦਾਰ ਦਾਦੂਵਾਲ ਦੇ ਵਿੱਚ ਕਾਫੀ ਮਤਭੇਦ ਵੀ ਹੋਏ ਸਨ।