ਆਰਥਿਕ ਪਰੇਸ਼ਾਨੀ ਕਰਕੇ ਅਪਾਹਜ ਵਿਅਕਤੀ ਵੱਲੋਂ ਆਤਮਹੱਤਿਆ

Last Updated: May 18 2019 17:13
Reading time: 0 mins, 39 secs

ਕਹਿੰਦੇ ਨੇ ਰੱਬ ਕਿਸੇ ਨੂੰ ਗ਼ਰੀਬੀ ਨਾ ਦੇਵੇ ਜੇ ਦੇਵੇ ਵੀ ਤਾਂ ਤੰਦਰੁਸਤੀ ਦੇਵੇ ਜਿਸ ਨਾਲ ਉਹ ਕੰਮ ਕਰ ਕਰਕੇ ਆਪਣਾ ਢਿੱਡ ਭਰ ਸਕੇl ਬਠਿੰਡਾ ਜਿਲ੍ਹੇ ਦੇ ਪਿੰਡ ਭਗਵਾਨਗੜ੍ਹ ਭੁੱਖਿਆਂ ਵਾਲੀ ਦੇ ਬਲਵਿੰਦਰ ਸਿੰਘ ਪੁੱਤਰ ਮਿੱਠੂ ਸਿੰਘ ਨੇ ਜਹਿਰੀਲੀ ਵਸਤੂ ਖਾਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ l ਪ੍ਰਾਪਤ ਜਾਣਕਾਰੀ ਅਨੁਸਾਰ ਬਲਵਿੰਦਰ ਸਿੰਘ ਸ਼ਰੀਰਕ ਤੌਰ ਤੇ ਅਪਾਹਜ ਸੀ ਜਿਸ ਕਰਕੇ ਉਹ ਢਿੱਡ ਭਰਨ ਲਈ ਕੋਈ ਕੰਮ ਨਹੀਂ ਕਰ ਸਕਦਾ ਸੀl ਕੰਮ ਤੋਂ ਬਿਨਾ ਇਨਸਾਨ ਦਾ ਗੁਜਾਰਾ ਕਰਨਾ ਔਖਾ ਹੋ ਜਾਂਦਾ ਹੈ ਇਸ ਲਈ ਉਹ ਪ੍ਰੇਸ਼ਾਨ ਰਹਿੰਦਾ ਸੀ l ਆਖ਼ਰ ਨੂੰ ਉਸ ਨੇ ਆਰਥਿਕ ਤੰਗੀ ਦੀ ਪਰੇਸ਼ਾਨੀ ਤੋਂ ਅੱਕ ਕੇ ਜਹਿਰੀਲੀ ਵਸਤੂ ਖਾ ਲਈ ਜਿਸ ਕਰਕੇ ਉਸ ਦੀ ਜਾਨ ਚਲੀ ਗਈ l ਥਾਣਾ ਸੰਗਤ ਦੇ ਸਹਾਇਕ ਥਾਣੇਦਾਰ ਤਰਲੋਕ ਚੰਦ ਨੇ ਦੱਸਿਆ ਹੈ ਕਿ ਪਰਿਵਾਰ ਦੇ ਮੈਂਬਰਾਂ ਦੇ ਬਿਆਨ ਦੇ ਅਧਾਰ ਤੇ ਕਾਰਵਾਈ ਕੀਤੀ ਜਾ ਰਹੀ ਹੈl