ਅਭਿਨਵ ਸੇਖੜੀ ਦੇ ਯਤਨਾ ਸਦਕਾ ਅਕਾਲੀ ਦਲ ਦਾ ਵਾਇਸ ਪ੍ਰਧਾਨ ਕਾਂਗਰਸ 'ਚ ਸ਼ਾਮਲ

Last Updated: May 18 2019 16:37
Reading time: 0 mins, 33 secs

ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਅਤੇ ਸਾਬਕਾ ਵਿਧਾਇਕ ਅਸ਼ਵਨੀ ਸੇਖੜੀ ਦੇ ਸਪੁੱਤਰ ਅਭਿਨਵ ਸੇਖੜੀ ਜੋ ਲੋਕਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਨੀਲ ਜਾਖੜ ਨੂੰ ਜਿਤਵਾਉਣ ਲਈ ਪੱਬਾਂ ਭਾਰ ਹੋਏ ਪਏ ਹਨ ਤੇ ਘਰ-ਘਰ ਜਾ ਕੇ ਪ੍ਰਚਾਰ ਕਰਦੇ ਰਹੇ ਹਨ। ਅੱਜ ਅਭਿਨਵ ਸੇਖੜੀ ਦੇ ਯਤਨਾ ਸਦਕਾ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਦੇ ਨਜ਼ਦੀਕੀ ਸਾਥੀ ਅਤੇ ਸਿਟੀ ਅਕਾਲੀ ਦਲ ਦੇ ਵਾਈਸ ਪ੍ਰਧਾਨ ਹਰਨੇਕ ਸਿੰਘ ਨੇਕੀ ਨੇ ਅਕਾਲੀ ਦਲ ਨੂੰ ਅਲਵਿਦਾ ਆਖ ਦਿੱਤਾ ਹੈ ਤੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਅਭਿਨਵ ਸੇਖੜੀ ਨੇ ਨੇਕੀ ਅਤੇ ਉਸਦੇ ਸਾਥੀਆਂ ਨੂੰ ਪਾਰਟੀ ਵਿੱਚ ਜੁਆਇਨ ਕਰਵਾਉਣ ਮੌਕੇ ਵਿਸ਼ਵਾਸ ਦੁਆਇਆ ਕਿ ਉਨ੍ਹਾਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ। ਇਸ ਮੌਕੇ ਸਾਬਕਾ ਵਿਧਾਇਕ ਅਸ਼ਵਨੀ ਸੇਖੜੀ ਵੀ ਹਾਜ਼ਰ ਸਨ।