ਯੁਵਰਾਜ ਸਿੰਘ ਦੇ ਅਨੁਸਾਰ ਕੋਹਲੀ ਪੁੱਜੇ ਕੋਟਕਪੂਰਾ

Last Updated: May 18 2019 15:40
Reading time: 0 mins, 47 secs

ਭਾਰਤੀ ਕ੍ਰਿਕੇਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੂੰ ਆਪਣੀ ਇੱਕ ਸੋਸ਼ਲ ਮੀਡੀਆ ਫ਼ੋਟੋ ਤੇ ਸੀਨੀਅਰ ਖਿਡਾਰੀ ਯੁਵਰਾਜ ਸਿੰਘ ਅਤੇ ਹਰਭਜਨ ਸਿੰਘ ਨੇ ਕੋਟਕਪੂਰਾ ਭੇਜ ਦਿੱਤਾ ਹੈ। ਅਸਲ ਵਿੱਚ ਬੀਤੇ ਦਿਨ ਕੋਹਲੀ ਨੇ ਆਪਣੇ ਇੰਸਟਾਗ੍ਰਾਮ ਖਾਤੇ ਤੇ ਆਪਣੀ ਭਾਰਤ ਤੋਂ ਬਾਹਰ ਦੀ ਇੱਕ ਫ਼ੋਟੋ ਸਾਂਝੀ ਕਰਦੇ ਹੋਏ ਲਿਖਿਆ ਸੀ ਕਿ ਕੀ ਤੁਸੀਂ ਦੱਸ ਸਕਦੇ ਹੋ ਇਹ ਕਿਹੜਾ ਸ਼ਹਿਰ ਹੈ ? ਇਸਦੇ ਜਵਾਬ ਵਿੱਚ ਯੁਵਰਾਜ ਸਿੰਘ ਨੇ ਤੁਰੰਤ ਹੀ ਲਿਖ ਦਿੱਤਾ ਕਿ ਇਹ ਤਾਂ ਕੋਟਕਪੂਰਾ ਲੱਗਦਾ ਹੈ, ਨਾਲ ਹੀ ਉਨ੍ਹਾਂ ਨੇ ਆਪਣੇ ਇਸ ਮਜ਼ਾਕ ਵਿੱਚ ਹਰਭਜਨ ਸਿੰਘ ਨੂੰ ਆਪਣਾ ਭਾਗੀਦਾਰ ਬਣਾ ਲਿਆ।

ਜ਼ਿਕਰਯੋਗ ਹੈ ਕਿ ਕੋਟਕਪੂਰਾ ਸ਼ਹਿਰ ਬੀਤੇ ਕੁਝ ਸਮੇਂ ਤੋਂ ਬੇਅਦਬੀ ਗੋਲੀਕਾਂਡ ਦੇ ਕਾਰਨ ਲਗਾਤਾਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਸ਼ਾਇਦ ਯੁਵਰਾਜ ਸਿੰਘ ਨੂੰ ਵੀ ਖ਼ਬਰਾਂ ਦੇ ਵਿੱਚ ਪੜ੍ਹਨ ਦੇ ਕਾਰਨ ਇਹ ਨਾਮ ਯਾਦ ਰਹਿ ਗਿਆ ਲਗਦਾ ਹੈ। ਉਂਝ ਵੈਸੇ ਕੋਹਲੀ ਨੇ ਜੋ ਫ਼ੋਟੋ ਸਾਂਝੀ ਕੀਤੀ ਹੈ ਜੇਕਰ ਉਹੋ ਜਿਹੀ 10 ਫ਼ੀਸਦੀ ਤਰੱਕੀ ਵੀ ਕੋਟਕਪੂਰਾ ਸ਼ਹਿਰ ਦੀ ਹੋ ਜਾਵੇ ਤਾਂ ਇੱਥੋਂ ਦੇ ਵਾਰੇ ਨਿਆਰੇ ਜ਼ਰੂਰ ਹੋ ਜਾਣਗੇ।