ਔਰਤ ਨਾਲ ਸੈਨਾ ਦੇ ਮੋਰਚੇ 'ਚ ਜਬਰ ਜਨਾਹ, 2 ਨਾਮਜਦ

Last Updated: May 18 2019 11:26
Reading time: 0 mins, 48 secs

ਔਰਤਾਂ ਨਾਲ ਜਬਰ ਜਨਾਹ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ ਅਤੇ ਹੁਣ ਤਾਜ਼ਾ ਮਾਮਲਾ ਜੋ ਸਾਹਮਣੇ ਆਇਆ ਹੈ ਉਸ ਵਿੱਚ ਇੱਕ ਔਰਤ ਨਾਲ ਦੋ ਵਿਅਕਤੀਆਂ ਵੱਲੋਂ ਸੈਨਾ ਦੇ ਬਣੇ ਮੋਰਚੇ 'ਚ ਉਨ੍ਹਾਂ ਜਬਰਨ ਲਿਜਾ ਕੇ ਉਸਦੇ ਨਾਲ ਉਥੇ ਜਬਰ ਜਨਾਹ ਕੀਤੇ ਜਾਣ ਦਾ ਆਇਆ ਹੈ। ਇਸ ਮਾਮਲੇ 'ਚ ਥਾਣਾ ਅਮੀਰਖਾਸ ਦੀ ਪੁਲਿਸ ਨੇ ਦੋਹਾਂ ਮੁਲਜਮਾਂ ਖਿਲਾਫ ਅਧੀਨ ਧਾਰਾ 376-ਡੀ ਦੇ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰਨ ਦਾ ਦਾਅਵਾ ਕੀਤਾ ਹੈ। ਜਾਣਕਾਰੀ ਮੁਤਾਬਿਕ ਪ੍ਰੀਤੋ ਬਾਈ (ਬਦਲਿਆ ਹੋਇਅ ਨਾਂਅ) ਨੇ ਥਾਣਾ ਅਮੀਰਖਾਸ ਪੁਲਿਸ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਇਲਜਾਮ ਲਗਾਏ ਕਿ 12 ਮਈ 2019 ਨੂੰ ਉਹ ਆਪਣੀ ਭਤੀਜੀ ਨੂੰ ਮਿਲਣ ਤੋਂ ਬਾਅਦ ਆਪਣੇ ਘਰ ਵਾਪਸ ਆ ਰਹੀ ਸੀ। ਪਿੰਡ ਮਿਡਾ ਖੇੜਾ ਦੇ ਪੁਲ ਨਹਿਰ ਕੋਲ ਇੱਕ ਕਾਰ ਵਿੱਚੋਂ ਬਖਸ਼ੀਸ਼ ਸਿੰਘ ਪੁੱਤਰ ਟਹਿਲ ਸਿੰਘ ਵਾਸੀ ਰਾਣਾ ਪੰਜ ਗਰਾਈ ਥਾਣਾ ਗੁਰੂਹਰਸਹਾਏ ਅਤੇ ਜਗਦੀਸ਼ ਸਿੰਘ ਪੁੱਤਰ ਗੁਲਜਾਰ ਸਿੰਘ ਵਾਸੀ ਪਿੰਡ ਈਸਾ ਪੰਜ ਗਰਾਈ ਆਏ ਅਤੇ ਉਸਦੀ ਬਾਹ ਫੜ ਕੇ ਉਸਨੂੰ ਬਣੇ ਆਰਮੀ ਮੋਰਚੇ ਵਿੱਚ ਲੈ ਗਏ ਜਿਥੇ ਉਨ੍ਹਾਂ ਉਸ ਨਾਲ ਜਬਰ ਜਨਾਹ ਕੀਤਾ।