ਸੁਖਬੀਰ ਦੇ ਹਰਸਿਮਰਤ ਦਰਬਾਰ ਸਾਹਿਬ ਅਤੇ ਮੋਦੀ ਕੇਦਾਰਨਾਥ ਹੋਏ ਨਤਮਸਤਕ 

Last Updated: May 18 2019 11:14
Reading time: 0 mins, 27 secs

ਲੋਕਸਭਾ ਚੋਣਾ ਦੇ ਲਈ ਚੋਣ ਪ੍ਰਚਾਰ ਬੀਤੇ ਕੱਲ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੇ ਬੰਦ ਹੋ ਗਿਆ ਜਿਸ ਤੋਂ ਬਾਅਦ ਹੁਣ ਕੋਈ ਵੀ ਉਮੀਦਵਾਰ ਰੈਲੀਆਂ ਜਾਂ ਰੋਡ ਸ਼ੋਅ ਨਹੀਂ ਕਰ ਸਕੇਗਾ। ਚੋਣ ਪ੍ਰਚਾਰ ਦੇ ਬੰਦ ਹੋਣ ਨਾਲ ਸਿਆਸੀ ਪਾਰਟੀਆਂ ਦੇ ਆਗੂਆਂ ਅਤੇ ਉਮੀਦਾਵਾਰਾਂ ਨੂੰ ਕੁਝ ਰਾਹਤ ਜਰੂਰ ਮਿਲੀ ਹੈ, ਜਿਸ ਦੇ ਚਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੇਦਾਰਨਾਥ ਵਿਖੇ ਨਤਮਸਤਕ ਹੋਏ ਹਨ। ਇਧਰ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਮੱਥਾ ਟੇਕਿਆ ਤੇ ਗੁਰੂਘਰ ਦਾ ਆਸ਼ੀਰਵਾਦ ਪ੍ਰਾਪਤ ਕੀਤਾ।