ਆਪਣੀਆਂ ਅਣਖੀ ਜ਼ਮੀਰਾਂ ਦਾ ਲੋਕ ਅਕਾਲੀਆਂ ਕਾਂਗਰਸੀਆਂ ਨਾਲ ਕੋਈ ਸੌਦਾ ਨਾ ਕਰਨ: ਕਾਮਰੇਡ ਗੋਲਡਨ

Last Updated: May 17 2019 18:30
Reading time: 1 min, 21 secs

ਵਾਰੋ ਵਾਰੀ ਰਾਜ ਕਰਦੀਆਂ ਧਿਰਾਂ ਨੇ ਪੰਜਾਬ ਨੂੰ ਕੰਗਾਲ ਕਰਕੇ, ਖ਼ੁਦ ਦੌਲਤ ਦੇ ਢੇਰ ਇਕੱਠੇ ਕਰ ਲਏ ਹਨ। ਅਕਾਲੀਆਂ-ਕਾਂਗਰਸੀਆਂ ਨੇ ਵਿਕਾਸ ਆਪਣਾ ਕੀਤੈ ਅਤੇ ਵਿਨਾਸ਼ ਪੰਜਾਬ ਦਾ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਪੀ ਡੀ ਏ ਦੇ ਉਮੀਦਵਾਰ ਕਾਮਰੇਡ ਗੋਲਡਨ ਨੇ ਕੀਤਾ। ਉਨ੍ਹਾਂ ਕਿਹਾ ਨੌਜਵਾਨ ਪੀੜ੍ਹੀ ਲਈ ਨੌਕਰੀਆਂ ਨਹੀਂ, ਪਰ ਨੇਤਾਵਾਂ ਨੇ ਰੇਤਾ-ਬੱਜਰੀ, ਕੇਬਲ, ਬੱਸਾਂ, ਹੋਟਲਾਂ, ਟੋਲ ਪਲਾਜਿਆਂ ਆਦਿ ਦਾ ਸਾਰਾ ਕਾਰੋਬਾਰ ਆਪਣੇ ਕਬਜ਼ੇ ਵਿੱਚ ਕਰ ਲਿਆ। ਵੋਟ ਪਾਉਣ ਤੋਂ ਪਹਿਲਾਂ ਲੋਕਾਂ ਨੂੰ ਇਹ ਜ਼ਰੂਰ ਸੋਚਣਾ ਚਾਹੀਦਾ ਕਿ ਉਨ੍ਹਾਂ ਦੇ ਧੀਆਂ-ਪੁੱਤ ਤਾਂ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ ਅਤੇ ਮਾਲਾਮਾਲ ਅਕਾਲੀ-ਕਾਂਗਰਸੀ ਹੋਏ ਨੇ। ਉਨ੍ਹਾਂ ਕਿਹਾ ਨੇਤਾਵਾਂ ਦੇ ਚਿਹਰਿਆਂ ਉੱਤੇ ਲਾਲੀ ਅਤੇ ਘਰਾਂ ਵਿੱਚ ਹਾਸੇ ਨੇ ਪਰ ਕਿਸਾਨਾਂ-ਮਜ਼ਦੂਰਾਂ, ਦੁਕਾਨਦਾਰਾਂ ਦੇ ਤੰਗੀਆਂ-ਤੁਰਸ਼ੀਆਂ ਵਿੱਚ ਮੁਰਝਾਏ ਚਿਹਰੇ ਅਤੇ ਘਰ ਬੇਰੌਣਕ ਹਨ।

ਪੰਜਾਬ ਅਤੇ ਦੇਸ਼ 'ਚ ਰਾਜ ਕਰਨ ਵਾਲਿਆਂ ਨੇ ਘਰ-ਘਰ ਨਸ਼ੇ ਸਪਲਾਈ ਕਰਕੇ, ਲੋਕਾਂ ਦੇ ਘਰਾਂ ਵਿੱਚ ਨੌਜਵਾਨਾਂ ਦੀ ਲਾਸ਼ਾਂ ਦੇ ਢੇਰ ਲਵਾ ਦਿੱਤੇ। ਪੰਜਾਬ ਦੇ ਜਵਾਨ ਪੁੱਤਾਂ ਦੀਆਂ ਲਾਸ਼ਾਂ ਦੇ ਘਰ-ਘਰ ਸੱਥਰ ਵਿਛਾਉਣ ਵਾਲਿਆਂ ਨੂੰ ਲੋਕ ਹਰਾ ਕੇ ਇਹਨਾਂ ਨੌਜਵਾਨ ਮੌਤਾਂ ਦਾ ਬਦਲਾ ਲੈਣ। ਲੋਕ ਆਪਣੀਆਂ ਅਣਖੀ ਜਮੀਰਾਂ ਦਾ ਅਕਾਲੀਆਂ-ਕਾਂਗਰਸੀਆਂ ਨਾਲ ਕੋਈ ਸੌਦਾ ਨਾ ਕਰਨ। ਕਾਮਰੇਡ ਗੋਲਡਨ ਨੇ ਸਮੂਹ ਫ਼ਿਰੋਜ਼ਪੁਰ ਲੋਕ ਸਭਾ ਹਲਕਾ ਦੇ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਨੂੰ ਵੋਟਾਂ ਦੇਣ ਤਾਂ ਜੋ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਾਰਲੀਮੈਂਟ ਵਿੱਚ ਉਠਾਇਆ ਜਾ ਸਕੇ। ਇਸ ਮੌਕੇ ਉਨ੍ਹਾਂ ਨਾਲ ਬਲਵਿੰਦਰ ਮੱਲਵਾਲ ਜ਼ਿਲ੍ਹਾ ਪ੍ਰਧਾਨ ਬਸਪਾ, ਐਡਵੋਕੇਟ ਚਰਨਜੀਤ ਛਾਂਗਾਰਾਏ, ਰਾਕੇਸ਼ ਲਾਹੌਰਾ ਹਲਕਾ ਪ੍ਰਧਾਨ ਸ਼ਹਿਰ ਬਸਪਾ, ਸੁਸ਼ਮਾ ਗੋਲਡਨ, ਕਰਮਵੀਰ ਕੌਰ ਬੱਧਨੀ, ਜੱਜ ਸਹੋਤਾ, ਮਿਠਨ ਤੇਜੀ, ਮਨੀਸ਼ਾ ਮਹੇਸਰੀ, ਅਰਵਿੰਦ ਸੋਨੀ, ਰੇਸ਼ਮ ਭੱਟੀ, ਹਰੀ ਸਿੰਘ, ਰਾਕੇਸ਼ ਭਾਰਤੀ, ਰਾਜਾ ਸੁਭਾਸ਼ ਚੰਦਰ, ਪ੍ਰੇਮ ਸਭਰਵਾਲ, ਅਸ਼ੋਕ ਗਾਂਧੀ ਨਗਰ, ਕਾਮਰੇਡ ਅਜ਼ਮੇਰ ਸਿੰਘ, ਬੂਟਾ ਸਿੰਘ ਬਾਘੇਵਾਲਾ, ਬਿੰਦਰ ਭੰਡਾਰੀ, ਨਿੱਕੂ ਪ੍ਰਧਾਨ, ਪ੍ਰੇਮ ਠੇਕੇਦਾਰ, ਕਾਰਜ ਭੱਟੀ, ਲੱਖਣ ਪਹਿਲਵਾਨ, ਹਰਭਜਨ ਛੱਪੜੀਵਾਲਾ ਆਦਿ ਆਗੂ ਹਾਜ਼ਰ ਸਨ।