ਸੜਕ ਹਾਦਸੇ 'ਚ ਇੱਕ ਦੀ ਮੌਤ, ਦੋ ਫੱਟੜ

Last Updated: May 17 2019 17:28
Reading time: 1 min, 8 secs

ਜ਼ਿਲ੍ਹਾ ਫ਼ਾਜ਼ਿਲਕਾ ਦੇ ਪਿੰਡ ਰੂਪਨਗਰ ਵਾਸੀ ਤਿੰਨ ਨੌਜਵਾਨ ਬੀਤੀ ਰਾਤ ਅਬੋਹਰ ਉਪਮੰਡਲ ਦੇ ਪਿੰਡ ਦਾਨੇਵਾਲਾ ਸਤਕੋਸੀ ਤੋਂ ਮਜ਼ਦੂਰੀ ਕਰਣ ਤੋਂ ਬਾਅਦ ਵਾਪਸ ਪਿੰਡ ਜਾ ਰਹੇ ਸਨ ਕਿ ਪਿੰਡ ਦੇ ਨੇੜੇ ਹੀ ਅਚਾਨਕ ਬਾਈਕ ਬੇਕਾਬੂ ਹੋ ਕੇ ਪਾਣੀ ਦੇ ਖਾਲੇ ਨਾਲ ਜਾ ਵੱਜੀ, ਜਿਸ ਕਾਰਨ ਤਿੰਨੇ ਬੁਰੀ ਤਰ੍ਹਾਂ ਫੱਟੜ ਹੋ ਗਏ। ਐਂਬੂਲੈਂਸ ਚਾਲਕ ਨੇ ਫੱਟੜਾਂ ਨੂੰ ਅਬੋਹਰ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਨੇ ਇੱਕ ਨੌਜਵਾਨ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ ਅਤੇ ਦੋਨਾਂ ਫੱਟੜਾਂ ਦੀ ਹਾਲਤ ਗੰਭੀਰ ਵੇਖ ਉਨ੍ਹਾਂ ਨੂੰ ਰੈਫ਼ਰ ਕਰ ਦਿੱਤਾ। ਮ੍ਰਿਤਕ ਦੋ ਬੱਚੀਆਂ ਦਾ ਪਿਤਾ ਸੀ।

ਜਾਣਕਾਰੀ ਮੁਤਾਬਿਕ ਪਿੰਡ ਰੂਪ ਨਗਰ ਵਾਸੀ 32 ਸਾਲਾਂ ਕ੍ਰਿਸ਼ਣ ਕੁਮਾਰ ਪੁੱਤਰ ਫੁੰਮਨ ਰਾਮ, ਗੁਲਾਬ ਸਿੰਘ ਪੁੱਤਰ ਗੁਰਦਿਆਲ ਸਿੰਘ ਅਤੇ ਕਸ਼ਮੀਰ ਪੁੱਤਰ ਭਾਦੂ ਰਾਮ ਬੀਤੀ ਰਾਤ ਪਿੰਡ ਦਾਨੇਵਾਲਾ ਸਤਕੋਸੀ ਤੋਂ ਦਿਹਾੜੀ ਮਜ਼ਦੂਰੀ ਕਰਕੇ ਵਾਪਸ ਪਿੰਡ ਪਰਤ ਰਹੇ ਸਨ। ਜਦ ਉਹ ਪਿੰਡ ਦੇ ਨੇੜੇ ਪੁੱਜੇ ਤਾਂ ਉਨ੍ਹਾਂ ਦੀ ਬਾਈਕ ਬੇਕਾਬੂ ਹੋ ਕੇ ਪਾਣੀ ਦੇ ਖਾਲੇ ਨਾਲ ਜਾ ਟਕਰਾਈ, ਜਿਸ ਕਾਰਨ ਤਿੰਨੇ ਨੌਜਵਾਨ ਬੁਰੀ ਤਰ੍ਹਾਂ ਤੋਂ ਫੱਟੜ ਹੋ ਗਏ। ਆਲੇ-ਦੁਆਲੇ ਦੇ ਲੋਕਾਂ ਨੇ ਮੌਕੇ 'ਤੇ 108 ਐਂਬੂਲੈਂਸ ਨੂੰ ਸੂਚਨਾ ਦਿੱਤੀ। ਜਿਸ 'ਤੇ ਐਂਬੂਲੈਂਸ ਚਾਲਕਾਂ ਨੇ ਮੌਕੇ 'ਤੇ ਪੁੱਜ ਕੇ ਫੱਟੜਾਂ ਨੂੰ ਅਬੋਹਰ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਨੇ ਕ੍ਰਿਸ਼ਣ ਕੁਮਾਰ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ ਅਤੇ ਗੁਲਾਬ ਤੇ ਕਸ਼ਮੀਰ ਦੀ ਹਾਲਤ ਗੰਭੀਰ ਵੇਖਦੇ ਹੋਏ ਉਨ੍ਹਾਂ ਨੂੰ ਫ਼ਰੀਦਕੋਟ ਰੈਫ਼ਰ ਕਰ ਦਿੱਤਾ। ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਉਂਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਹੈ।