ਝੂਠੀਆਂ ਸਹੁੰਆਂ ਖਾਣ ਵਾਲੀ ਕਾਂਗਰਸ ਆਪਣੇ ਭਾਰ ਨਾਲ ਹੀ ਡਿੱਗ ਪਵੇਗੀ : ਮਜੀਠੀਆ

Last Updated: May 17 2019 13:43
Reading time: 3 mins, 11 secs

ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਸ: ਬਿਕਰਮ ਸਿੰਘ ਮਜੀਠੀਆ ਨੇ ਅੰਮ੍ਰਿਤਸਰ ਲੋਕ ਸਭਾ ਲਈ ਅਕਾਲੀ ਭਾਜਪਾ ਉਮੀਦਵਾਰ ਕੇਂਦਰੀ ਮੰਤਰੀ ਸ: ਹਰਦੀਪ ਸਿੰਘ ਪੁਰੀ ਦੇ ਹੱਕ ਵਿੱਚ ਕੱਥੂਨੰਗਲ ਵਿਖੇ ਕੀਤੀ ਗਈ ਪ੍ਰਭਾਵਸ਼ਾਲੀ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਝੂਠੀਆਂ ਸਹੁੰਆਂ ਖਾਣ ਵਾਲੀ ਕਾਂਗਰਸ ਆਪਣੇ ਭਾਰ ਨਾਲ ਹੀ ਡਿੱਗ ਪਵੇਗੀ। ਉਨ੍ਹਾਂ ਨੇ ਕਿਹਾ ਕਿ ਜਿਹੜਾ ਬੰਦਾ ਗੁਰੂ ਸਾਹਿਬ ਦਾ ਨਹੀਂ ਬਣਿਆ ਉਹ ਕਿਸੇ ਦਾ ਵੀ ਨਹੀਂ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੇਅਦਬੀ 'ਤੇ ਸਿਆਸਤ ਕਰਦਿਆਂ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖੇਡ ਰਹੀ ਹੈ। ਉਨ੍ਹਾਂ ਨੇ ਕਿਹਾ ਕਾਂਗਰਸ ਨੇ ਸ਼੍ਰੀ ਦਰਬਾਰ ਸਾਹਿਬ 'ਤੇ ਤੋਪਾਂ ਟੈਂਕਾਂ ਨਾਲ ਹਮਲਾ ਕਰਾ ਕੇ ਸਭ ਤੋਂ ਵੱਡੀਆਂ ਬੇਅਦਬੀਆਂ ਕੀਤੀਆਂ ਹਨ। ਕੱਥੂਨੰਗਲ ਵਿਖੇ ਕਾਂਗਰਸ ਦੀ ਫੜੀ ਗਈ 1200 ਪੇਟੀਆਂ ਸ਼ਰਾਬ ਅਤੇ ਭਰਿਆ ਟਰੱਕ ਦੱਸਦਾ ਹੈ ਕਿ ਕਾਂਗਰਸ ਨਸ਼ਾ ਵੰਡ ਕੇ ਵੋਟ ਲੈਣ ਦੀ ਤਿਆਰੀ 'ਚ ਹੈ। ਉਨ੍ਹਾਂ ਨੇ ਕਿਹਾ ਕਿ 34 ਸਾਲ ਬਾਅਦ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਮਿਲਣੀ ਮੋਦੀ ਸਰਕਾਰ ਕਾਰਨ ਹੀ ਸੰਭਵ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਅਜਨਾਲਾ ਵਿਖੇ ਟਕਸਾਲੀ ਅਕਾਲੀ ਆਗੂਆਂ ਵਲੋਂ ਪੰਜੇ ਦੇ ਹੱਕ 'ਚ ਵੋਟਾਂ ਮੰਗਣ ਦੀ ਵਾਇਰਲ ਹੋਈ ਵੀਡੀਓ ਨੇ ਇਹ ਪੁਖ਼ਤਾ ਸਬੂਤ ਹਨ ਕਿ ਟਕਸਾਲੀ ਅਕਾਲੀ ਅਤੇ 'ਆਪ' 'ਪਾਪ' ਸਭ ਕਾਂਗਰਸ ਦੀਆਂ ਹੀ ਬੀ ਟੀਮਾਂ ਹਨ। ਅਰਵਿੰਦ ਕੇਜਰੀਵਾਲ ਦੇ ਝਾੜੂ ਦਾ ਤੀਲ੍ਹਾ ਤੀਲ੍ਹਾ ਹੋਣਾ ਸੱਚਾਈ ਅਤੇ ਪੰਜਾਬ ਦੇ ਲੋਕਾਂ ਦੀ ਵੱਡੀ ਜਿੱਤ ਹੈ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਨੇ ਹਰੇਕ ਵਰਗ ਨਾਲ ਧੋਖਾ ਕੀਤਾ ਹੈ। ਕਿਸਾਨਾਂ ਦਾ ਕਰਜ਼ਾ ਮੁਆਫ਼ ਨਹੀਂ ਹੋਇਆ, ਪੈਨਸ਼ਨਾਂ ਨਹੀਂ ਦਿੱਤੀਆਂ ਜਾ ਰਹੀਆਂ, 51 ਹਜ਼ਾਰ ਸ਼ਗਨ ਸਕੀਮ ਹਵਾ 'ਚ ਰਹੀ, 800 ਸਕੂਲ ਬੰਦ ਕੀਤੇ ਜਾ ਚੁੱਕੇ ਹਨ, ਇੱਥੋਂ ਤੱਕ ਕਿ ਸਕੂਲੀ ਵਰਦੀਆਂ ਦਾ 100 ਕਰੋੜ ਰੁਪਏ ਹੜੱਪ ਕਰਲਿਆ ਗਿਆ। 1000 ਕਰੋੜ ਗੰਨੇ ਦਾ ਬਕਾਇਆ ਕਿਸਾਨਾਂ ਨੂੰ ਨਹੀਂ ਦਿੱਤਾ ਜਾ ਰਿਹਾ, ਮੰਡੀਆਂ 'ਚ ਬਾਰਦਾਣਾ ਨਹੀਂ, ਫ਼ਸਲੀ ਖ਼ਰਾਬੀ ਦਾ ਮੁਆਵਜ਼ਾ ਨਹੀਂ, ਨਮੀ ਮੀਟਰਾਂ 'ਚ ਹੇਰਾਫੇਰੀ ਹੋ ਰਹੀ ਹੈ, ਅਧਿਆਪਕਾਂ ਦੀਆਂ ਤਨਖ਼ਾਹਾਂ 'ਚ ਵੱਡੀ ਘਟਾਉਟੀ ਅਤੇ ਮੁਲਾਜ਼ਮਾਂ 'ਤੇ 2400 ਰੁਪਏ ਜਜ਼ੀਆ ਲਾਇਆ ਗਿਆ। ਸਭ ਤੋਂ ਮਹਿੰਗੀ ਬਿਜਲੀ ਪੰਜਾਬ 'ਚ ਹੈ, ਜਿੱਥੇ ਬਿਜਲੀ ਬਿੱਲਾਂ ਕਾਰਨ ਲੋਕਾਂ ਨੂੰ ਦਫ਼ਤਰਾਂ 'ਚ ਖ਼ੁਦਕੁਸ਼ੀ ਵਰਗੇ ਅਫ਼ਸੋਸਨਾਕ ਕਦਮ ਚੁੱਕਣੇ ਪੈ ਰਹੇ ਹਨ। ਸਰਕਾਰ ਨਾਮ ਦੀ ਕੋਈ ਸ਼ੈਅ ਨਹੀਂ ਨਜ਼ਰ ਆ ਰਹੀ। ਸ: ਮਜੀਠੀਆ ਨੇ ਪੁਲੀਸ ਪ੍ਰਸ਼ਾਸਨ ਨੂੰ ਕਿਹਾ ਕਿ ਅਕਾਲੀ ਵਰਕਰਾਂ ਅਤੇ ਆਮ ਲੋਕਾਂ ਨਾਲ ਵਧੀਕੀਆਂ ਕਰਨ ਵਾਲੇ ਬਖ਼ਸ਼ੇ ਨਹੀਂ ਜਾਣਗੇ। ਉਨ੍ਹਾਂ ਨੇ ਕਿਹਾ ਕਿ ਹੁਣ ਸਹੀ ਸਿਆਸੀ ਫ਼ੈਸਲਾ ਕਰਨ ਦਾ ਸਮਾਂ ਹੈ। ਗੁਰੂ ਦੀ ਨਗਰੀ ਦੇ ਵਿਕਾਸ ਲਈ ਯੋਗ ਨੁਮਾਇੰਦਾ ਚੁਣਿਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਇੱਕ ਸੂਝਵਾਨ ਨੇਤਾ ਹਨ ਜੋ ਲੋਕ ਸਭਾ ਵਿੱਚ ਇਲਾਕੇ ਦੀ ਮਜ਼ਬੂਤੀ ਨਾਲ ਵਕਾਲਤ ਕਰਨ ਸਮਰੱਥ ਹਨ। ਇਸ ਮੌਕੇ ਠਾਠਾਂ ਮਾਰਦੇ ਇਕੱਠ ਨੇ ਹੱਥ ਖੜੇ ਕਰਦਿਆਂ ਜੈਕਾਰਿਆਂ ਦੀ ਗੂੰਜ 'ਚ ਪੁਰੀ ਨੂੰ ਇਤਿਹਾਸਕ ਜਿੱਤ ਦਿਵਾਉਣ ਦਾ ਭਰੋਸਾ ਦਿਵਾਇਆ। ਭਾਰੀ ਇਕੱਠ ਤੋਂ ਗੱਦ ਗੱਦ ਹੋਏ ਸਾਂਝੇ ਉਮੀਦਵਾਰ ਸ: ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਉਹ ਹਲਕੇ ਦੇ ਵਿਕਾਸ ਅਤੇ ਮਾਝੇ ਦੇ ਨੌਜਵਾਨਾਂ ਦੇ ਰੁਜ਼ਗਾਰ ਲਈ ਸਿਰਤੋੜ ਯਤਨ ਕਰਨਗੇ। ਉਨ੍ਹਾਂ ਨੇ 19 ਤਰੀਕ ਨੂੰ ਕਮਲ ਦੇ ਫੁੱਲ ਨੂੰ ਵੱਡੀ ਗਿਣਤੀ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ।

ਇਸ ਮੌਕੇ ਸ: ਰਾਜਮਹਿੰਦਰ ਸਿੰਘ ਮਜੀਠਾ, ਰਣਜੀਤ ਸਿੰਘ ਵਰਿਆਮਨੰਗਲ, ਸ਼੍ਰੋਮਣੀ ਕਮੇਟੀ ਮੈਂਬਰ ਭਗਵੰਤ ਸਿੰਘ ਸਿਆਲਕਾ, ਮੇਜਰ ਕਲੇਰ, ਕੁਲਵਿੰਦਰ ਸਿੰਘ ਧਾਰੀਵਾਲ, ਲੱਖਾ ਗਿੱਲ, ਬਲਰਾਜ ਸਿੰਘ ਔਲਖ,  ਗੁਰਵੇਲ ਸਿੰਘ ਅਲਕੜੇ, ਬਾਬਾ ਰਾਮ ਸਿੰਘ ਅਬਦਾਲ, ਪ੍ਰਭਪਾਲ ਸਿੰਘ ਝੰਡੇ, ਸ਼ਰਨਜੀਤ ਸਿੰਘ ਰੂਪੋਵਾਲੀ, ਮਨਦੀਪ ਸਿੰਘ ਸ਼ਹਿਜ਼ਾਦਾ, ਜਸਪਾਲ ਸਿੰਘ ਭੋਆ, ਜਸਪਾਲ ਸਿੰਘ ਮੈਨੇਜਰ, ਸਰੂਪ ਸਿੰਘ ਢੱਡੇ, ਭੁਪਿੰਦਰ ਸਿੰਘ ਬਿੱਟੂ, ਰਾਜਾ ਮੀਆਂ ਪੰਧੇਰ, ਗੁਰਵਿੰਦਰ ਸਿੰਘ ਗਿੰਦਾ ਚਵਿੰਡਾ, ਸਵਰਨ ਸਿੰਘ ਮੁਨੀਮ, ਵਿਨੋਦ ਭੰਡਾਰੀ, ਸਰਪੰਚ ਜਗਵੰਤ ਦੁਧਾਲਾ, ਦਿਲਬਾਗ ਸਿੰਘ ਮਾਂਗਾ ਸਰਾਏ, ਜਸਬੀਰ ਸਿੰਘ ਹਦਾਇਤਪੁਰ, ਸਰਪੰਚ ਜਸਬੀਰ ਕੌਰ ਢੱਡੇ, ਨੰਬਰਦਾਰ ਦਿਲਬੀਰ ਸਿੰਘ, ਸੁਰਜੀਤ ਸਿੰਘ ਸੋਨੂ ਮਾਨ, ਲਖਬੀਰ ਸਿੰਘ ਤਤਲਾ, ਬਾਬਾ ਮੰਗਲ ਸਿੰਘ ਲਹਿਰਕਾ, ਸਰਪੰਚ ਜਤਿੰਦਰਪਾਲ ਸਿੰਘ ਕਾਹਲੋਂ, ਸਾਬੀ ਮਾਨ, ਪ੍ਰਮਜੀਤ ਸਿੰਘ ਜੈਤੀਪੁਰ, ਦੀਪੂ ਜੈਤੀਪੁਰ, ਬੀਬੀ ਭਜਨ ਕੌਰ ਸਰਪੰਚ ਪਾਖਰਪੁਰ, ਕਿਰਪਾਲ ਸਿੰਘ ਪਾਲੀ, ਰਤਨ ਸਿੰਘ ਫਤੂਭੀਲਾ, ਮਲੂਕ ਸਿੰਘ ਫਤੂਭੀਲਾ, ਬਿੱਲਾ ਪਹਿਲਵਾਨ, ਉਪਕਾਰ ਸਿੰਘ ਕਾਰੀ, ਵਿਮਲਜੀਤ ਸਿੰਘ ਬਾਜਵਾ, ਹਰਜੀਤ ਸਿੰਘ ਮਾਨ, ਜੋਗਿੰਦਰ ਸਿੰਘ ਕੱਥੂਨੰਗਲ, ਸਤਪਾਲ ਸਿੰਘ ਲਹਿਰਕਾ, ਦਿਲਬਾਗ ਲਹਿਰਕਾ, ਸਤਨਾਮ ਸਿੰਘ ਮੰਗਾਸਰਾਏ, ਮੁਖਤਾਰ ਸਿੰਘ ਸਰਪੰਚ, ਹਰਜੀਤ ਸਿੰਘ ਭੋਆ, ਸੁਲਖਨ ਸਿੰਘ ਭੰਗਾਲੀ ਮੀਤ ਸਕੱਤਰ, ਸੁਖਦੀਪ ਸਿੰਘ ਦੀਪੀ, ਡਿੰਪਲ ਕੱਥੂਨੰਗਲ, ਬਲਜੀਤ ਸਿੰਘ ਕਲੇਰ ਸਮੇਤ ਪੰਚ ਸਰਪੰਚ ਮੌਜੂਦ ਸਨ।