ਸਾਧਵੀ ਪ੍ਰਗਿਆ ਦਾ ਇੱਕ ਹੋਰ ਵਿਵਾਦਿਤ ਬਿਆਨ ਨੱਥੂ ਰਾਮ ਗੋਡਸੇ ਨੂੰ ਦੱਸਿਆ ਦੇਸ਼ ਭਗਤ ( ਨਿਊਜ਼ਨੰਬਰ ਖ਼ਾਸ ਖ਼ਬਰ )

Last Updated: May 16 2019 18:16
Reading time: 0 mins, 47 secs

ਸਾਧਵੀ ਪ੍ਰਗਿਆ ਦਾ ਦੂਜਾ ਨਾ ਵਿਵਾਦ ਕਹਿ ਲਈਏ ਤਾਂ ਕੋਈ ਅੱਤਕਥਨੀ ਨਹੀਂ ਹੋਵੇਗੀ ਵੈਸੇ ਤਾਂ ਸਾਧਵੀ ਪ੍ਰਗਿਆ ਕਿਸੇ ਨਾ ਕਿਸੇ ਵਿਵਾਦ 'ਚ ਫਸੀ ਹੀ ਰਹਿੰਦੀ ਹੈ ਪਰ ਜੱਦੋ ਦੀ ਸਾਧਵੀ ਪ੍ਰਗਿਆ ਨੂੰ ਭਾਰਤੀ ਜਨਤਾ ਪਾਰਟੀ ਨੇ ਭੋਪਾਲ ਲੋਕ ਸਭਾ ਦੀ ਟਿਕਟ ਦਿੱਤੀ ਹੈ ਉਸ ਸਮੇਂ ਤੋਂ ਉਹ ਆਪਣੇ ਵਿਵਾਦਿਤ ਬਿਆਨਾਂ ਨਾਲ ਆਪ ਤਾਂ ਫਸਦੀ ਹੀ ਹੈ ਸਗੋਂ ਭਾਰਤੀ ਜਨਤਾ ਪਾਰਟੀ ਲਈ ਵੀ ਮੁਸ਼ਕਿਲ ਖੜੀ ਰੱਖਦੀ ਹੈ। ਮੁੰਬਈ ਹਮਲੇ ਦੇ ਸ਼ਹੀਦ ਹੇਮੰਤ ਕਰਕਰੇ ਵਾਲੇ ਬਿਆਨ ਤੋਂ ਭਾਰਤੀ ਜਨਤਾ ਪਾਰਟੀ ਨੇ ਹਾਲੇ ਤੱਕ ਆਪਣੇ ਆਪ ਨੂੰ ਸੰਭਾਲਿਆ ਹੀ ਸੀ ਪਰ ਹੁਣ ਸਾਧਵੀ ਪ੍ਰਗਿਆ ਨੇ ਨੱਥੂ ਰਾਮ ਗੋਡਸੇ ਨੂੰ ਦੇਸ਼ ਭਗਤ ਕਹਿ ਕੇ ਆਪਣੇ ਲਈ ਅਤੇ ਭਾਰਤੀ ਜਨਤਾ ਪਾਰਟੀ ਲਈ ਨਵੀਂ ਮੁਸੀਬਤ ਖੜੀ ਕਰ ਦਿੱਤੀ ਹੈ। ਸਾਧਵੀ ਪ੍ਰਗਿਆ ਨੇ ਇਹ ਬਿਆਨ ਕਮਲ ਹਸਨ ਦੇ ਉਸ ਬਿਆਨ ਦੇ ਪ੍ਰਤੀਕਰਮ 'ਚ ਦਿੱਤਾ ਹੈ ਜਿਸ 'ਚ ਕਮਲ ਹਸਨ ਨੇ ਇਹ ਕਿਹਾ ਸੀ ਕਿ ਦੇਸ਼ ਦਾ ਸਭ ਤੋਂ ਪਹਿਲਾ ਅਤਵਾਦੀ ਇੱਕ ਹਿੰਦੂ ਸੀ। ਸਾਧਵੀ ਪ੍ਰਗਿਆ ਦੇ ਇਸ ਬਿਆਨ ਨਾਲ ਭਾਰਤੀ ਜਨਤਾ ਪਾਰਟੀ ਲਈ ਵੱਡੀਆਂ ਮੁਸ਼ਕਲਾਂ ਖੜੀਆਂ ਕਰ ਦਿੱਤੀਆਂ ਹਨ।