ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸੇਖਪੁਰ ਦਾ ਨਤੀਜਾ 100 ਫ਼ੀਸਦੀ ਰਿਹਾ

Last Updated: May 16 2019 17:12
Reading time: 1 min, 17 secs

ਬੀਤੇ ਦਿਨੀਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਦਸਵੀਂ ਤੇ ਬਾਰ੍ਹਵੀਂ ਦੇ ਸਲਾਨਾ ਨਤੀਜੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸੇਖਪੁਰ ਦੇ ਵਿਦਿਆਰਥੀਆਂ ਦਾ ਇੱਕ ਵਾਰ ਫਿਰ ਸ਼ਾਨਦਾਰ ਪ੍ਰਦਰਸ਼ਨ ਰਿਹਾ ਹੈ। ਸਕੂਲ ਦੇ ਪ੍ਰਿੰਸੀਪਲ ਮਨਜੀਤ ਸਿੰਘ ਸੰਧੂ ਨੇ ਬੋਰਡ ਦੇ ਇਮਤਿਹਾਨਾਂ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਸਵੀਂ ਦੀ ਪ੍ਰੀਖਿਆ ਵਿੱਚ ਸਿਮਰਦੀਪ ਕੌਰ ਨੇ 95 ਫ਼ੀਸਦੀ, ਦੇਵਨ ਨੇ 89 ਫ਼ੀਸਦੀ, ਜਗਜੀਤ ਕੌਰ ਨੇ 86 ਫ਼ੀਸਦੀ ਅੰਕ ਪ੍ਰਾਪਤ ਕਰਕੇ ਕ੍ਰਮਵਾਰ ਪਹਿਲਾ, ਦੂਸਰਾ ਤੇ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ। ਇਸੇ ਤਰ੍ਹਾਂ ਪਿਰਤਪਾਲ ਸਿੰਘ, ਪੱਲਵੀ, ਰਣਦੀਪ ਕੌਰ, ਰਮਨਜੀਤ ਕੌਰ, ਰਾਜਪ੍ਰੀਤ ਕੌਰ, ਪ੍ਰਕਾਸ਼ ਕੁਮਾਰ ਨੇ 80 ਫ਼ੀਸਦੀ ਤੋਂ ਉੱਪਰ ਅੰਕ ਪ੍ਰਾਪਤ ਕੀਤੇ ਹਨ। 

ਪ੍ਰਿੰਸੀਪਲ ਸੰਧੂ ਨੇ ਦੱਸਿਆ ਕਿ ਬਾਰ੍ਹਵੀਂ ਦੀ ਪ੍ਰੀਖਿਆ ਵਿੱਚ ਸੰਦੀਪ ਕੌਰ ਨੇ 93 ਫ਼ੀਸਦੀ, ਰੁਬੀਨਾ ਨੇ 92 ਫ਼ੀਸਦੀ ਤੇ ਕੰਵਲਜੀਤ ਕੌਰ ਨੇ 90 ਫ਼ੀਸਦੀ ਅੰਕ ਪ੍ਰਾਪਤ ਕਰਕੇ ਕ੍ਰਮਵਾਰ ਪਹਿਲਾ, ਦੂਸਰਾ ਤੇ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ। ਬਾਰ੍ਹਵੀਂ ਵਿੱਚ ਕੋਮਲਪ੍ਰੀਤ ਕੌਰ, ਰਾਜਵਿੰਦਰ ਕੌਰ, ਰਮਨਦੀਪ ਕੌਰ, ਨਵਦੀਪ ਕੌਰ, ਅਕਾਸਦੀਪ ਸਿੰਘ, ਮਿਲਨਦੀਪ ਕੌਰ, ਕਾਜਲ, ਸਤਿੰਦਰ ਕੌਰ, ਮਨਦੀਪ ਕੌਰ, ਪੁਨੀਤ ਕੌਰ, ਬਲਵਿੰਦਰ ਕੌਰ, ਮਮਤਾ, ਸੰਦੀਪ ਕੌਰ, ਗਗਨਦੀਪ ਕੌਰ ਨੇ 80 ਫ਼ੀਸਦੀ ਤੋਂ ਉੱਪਰ ਅੰਕ ਪ੍ਰਾਪਤ ਕੀਤੇ ਹਨ। ਉਨ੍ਹਾਂ ਕਿਹਾ ਕਿ ਸ਼ੇਖਪੁਰ ਸਕੂਲ ਦਾ ਨਤੀਜਾ 100 ਫ਼ੀਸਦੀ ਰਿਹਾ ਹੈ ਜਿਸ ਦਾ ਸਿਹਰਾ ਸਕੂਲ ਦੇ ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਮਿਹਨਤ ਨੂੰ ਜਾਂਦਾ ਹੈ। ਸਕੂਲ ਦਾ ਸ਼ਾਨਦਾਰ ਨਤੀਜਾ ਆਉਣ 'ਤੇ ਹੋਣਹਾਰ ਵਿਦਿਆਰਥੀਆਂ ਨੂੰ ਮੈਡਲ ਅਤੇ ਸਨਮਾਨ ਚਿੰਨ੍ਹ ਦਿੱਤੇ ਗਏ ਅਤੇ ਬੱਚਿਆਂ ਦਾ ਮੂੰਹ ਮਿੱਠਾ ਕਰਵਾਇਆ ਗਿਆ। 

ਇਸ ਮੌਕੇ ਹਰਿਮੰਦਰ ਕੌਰ, ਮਨਿੰਦਰ ਕੌਰ, ਡਾ. ਮਦਨ ਲਾਲ, ਡਾ. ਬਿਕਰਮਜੀਤ ਕੌਰ, ਅਮੀਤਾ, ਕੇਵਲ ਸਿੰਘ, ਰਛਪਾਲ ਸਿੰਘ, ਸਤਨਾਮ ਸਿੰਘ, ਅਮਨਦੀਪ ਕੌਰ, ਸੁਖਦੀਪ ਸਿੰਘ, ਅੰਮ੍ਰਿਤ ਬਾਲਾ, ਦੀਪਤੀ ਪੁਰੀ, ਰਿਪਨਦੀਪ ਕੌਰ, ਮੋਨਿਕਾ, ਰੁਪਿੰਦਰਜੀਤ, ਪੁਨੀਤ ਕੌਰ, ਸੰਦੀਪ, ਸਲਮਾਂ, ਪਵਿੱਤਰਪ੍ਰੀਤ ਕੌਰ ਆਦਿ ਹਾਜ਼ਰ ਸਨ।