ਤੰਬਾਕੂ ਦੀ ਕਿਸੇ ਵੀ ਰੂਪ ਵਿੱਚ ਵਰਤੋਂ ਕਰਨੀ ਸਿਹਤ ਲਈ ਹਾਨੀਕਾਰਕ- ਡਾ. ਅਦਰਸ਼ਜੋਤ ਕੌਰ

Last Updated: May 16 2019 13:04
Reading time: 1 min, 15 secs

ਸਿਹਤ ਵਿਭਾਗ ਦੀ ਰਾਸ਼ਟਰੀ ਬਾਲ ਸਵਾਸਥ ਕਾਰਿਅਕਰਮ ਟੀਮ ਵੱਲੋਂ ਸਿਵਲ ਸਰਜਨ, ਗੁਰਦਾਸਪੁਰ ਡਾ. ਕਿਸ਼ਨ ਚੰਦ ਦੀ ਅਗਵਾਈ ਹੇਠ ਜ਼ਿਲ੍ਹਾ ਗੁਰਦਾਸਪੁਰ ਵਿਖੇ ਸਿਹਤ ਜਾਗਰੂਕਤਾ ਗਤੀਵਿਧੀਆਂ ਤਹਿਤ ਆਮ ਜਨਤਾ ਨੂੰ ਤੰਬਾਕੂ ਦੇ ਹੋਰ ਨਸ਼ਿਆਂ ਦੇ ਸੇਵਨ ਨਾਲ ਸਿਹਤ ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਮੁਹਿੰਮ ਤਹਿਤ ਅੱਜ ਖਾਲਸਾ ਸੀਨੀਅਰ ਸਕੈਡੰਰੀ ਸਕੂਲ ਗੁਰਦਾਸਪੁਰ ਦੇ ਪ੍ਰਿੰਸੀਪਲ ਹਰਜਿੰਦਰ ਸਿੰਘ ਅਤੇ ਸਮੂਹ ਸਟਾਫ ਦੇ ਸਹਿਯੋਗ ਨਾਲ ਡਾ. ਅਮਨਦੀਪ ਨੇ ਵਿਦਿਆਰਥੀ ਨੂੰ ਤੰਬਾਕੂ ਦੇ ਸੇਵਨ ਕਰਨ ਨਾਲ ਹੋਣ ਵਾਲੇ ਬੁਰੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ।

ਉਨ੍ਹਾਂ ਦੱਸਿਆ ਕਿ ਤੰਬਾਕੂ ਨੋਸ਼ੀ ਕਰਨ ਨਾਲ ਮੂੰਹ ਤੇ ਗਲੇ ਦਾ ਕੈਂਸਰ, ਦਿਲ ਦੀਆਂ/ਸਾਹ ਦੀਆਂ ਬਿਮਾਰੀਆਂ ਅਤੇ ਦੰਦ ਖਰਾਬ ਹੋ ਜਾਂਦੇ ਹਨ। ਇਸ ਮੌਕੇ ਤੇ ਜ਼ਿਲ੍ਹਾ ਨੋਡਲ ਅਫ਼ਸਰ, ਡਾ. ਅਦਰਸ਼ਜੋਤ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਤੰਬਾਕੂ ਕੰਟਰੋਲ ਸੈਲ ਵੱਲੋਂ ਤੰਬਾਕੂ ਦੇ ਬੁਰੇ ਪ੍ਰਭਾਵਾਂ ਬਾਰੇ ਲੈਕਚਰ ਤਿਆਰ ਕਰਕੇ ਸਿੱਖਿਆ ਵਿਭਾਗ ਨੂੰ ਭੇਜਿਆ ਗਿਆ ਹੈ ਤਾਂ ਕਿ ਅਧਿਆਪਕਾਂ ਵੱਲੋਂ ਸਕੂਲ ਵਿੱਚ ਸਵੇਰ ਦੀ ਸਭਾ ਵਿੱਚ ਤੰਬਾਕੂ/ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਜਾ ਸਕੇ।

ਜ਼ਿਲ੍ਹਾ ਸਕੂਲ ਹੈਲਥ ਅਫ਼ਸਰ, ਡਾ. ਭਾਵਨਾ ਸ਼ਰਮਾ ਨੇ ਦੱਸਿਆ ਕਿ ਜਦ ਆਲੇ ਦੁਆਲੇ ਕੋਈ ਵਿਅਕਤੀ ਤੰਬਾਕੂ ਖਾਣ ਦੀ ਆਦਤ ਤੋਂ ਪ੍ਰਭਾਵਿਤ ਹੈ ਤਾਂ ਉਸਦਾ ਸਰਕਾਰੀ ਹਸਪਤਾਲ ਬਟਾਲਾ ਅਤੇ ਗੁਰਦਾਸਪੁਰ ਵਿਖੇ ਮੁਫਤ ਇਲਾਜ ਕੀਤਾ ਜਾਂਦਾ ਹੈ। ਇਸ ਸਮੇਂ ਸਕੂਲੀ ਬੱਚਿਆ ਨੂੰ ਤੰਬਾਕੂ ਅਤੇ ਨਸ਼ਿਆਂ ਦਾ ਸੇਵਨ ਨਾ ਕਰਨ ਸਬੰਧੀ ਸਹੁੰ ਵੀ ਚੁਕਾਈ ਗਈ। ਇਸ ਮੌਕੇ ਪ੍ਰਿੰਸੀਪਲ ਹਰਜਿੰਦਰ ਸਿੰਘ ਨੇ ਦੱਸਿਆ ਕਿ ਅੱਜ ਦੇ ਬੱਚੇ ਕਲ ਦਾ ਭਵਿੱਖ ਹਨ। ਜੇਕਰ ਅੱਜ ਦਾ ਬੱਚਾ ਸਿਹਤਮੰਦ ਹੋਵੇਗਾ ਤਾਂ ਹੀ ਸਵਾਸਥ ਅਤੇ ਸੁੰਦਰ ਭਾਰਤ ਦਾ ਨਿਰਮਾਣ ਕਰ ਸਕੇਗਾ। ਇਸ ਮੌਕੇ ਤੇ ਅਮਰਜੀਤ ਸਿੰਘ ਦਾਲਮ ਡਿਪਟੀ ਮਾਸ ਮੀਡੀਆ ਅਫ਼ਸਰ ਆਦਿ ਹਾਜ਼ਰ ਸਨ।