ਐਸ.ਡੀ.ਕਾਲਜ ਨੇੜਿਓਂ ਮੁੰਡਾ ਅਗਵਾ.!!!

Last Updated: May 16 2019 00:15
Reading time: 0 mins, 57 secs

ਆਰ.ਐਸ.ਡੀ.ਕਾਲਜ ਫਿਰੋਜ਼ਪੁਰ ਸ਼ਹਿਰ ਦੇ ਨੇੜਿਓਂ ਇੱਕ 20 ਸਾਲਾ ਨੌਜ਼ਵਾਨਾਂ ਨੂੰ ਦੋ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਅਗਵਾ ਕਰਕੇ ਲਿਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ। ਇਸ ਸਬੰਧ ਵਿੱਚ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਿਸ ਦੇ ਵੱਲੋਂ ਦੋ ਅਣਪਛਾਤੇ ਅਗਵਾਕਾਰਾਂ ਦੇ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੀ ਹੋਈ ਬਿੰਦਰ ਕੌਰ ਪਤਨੀ ਤਰਸੇਮ ਲਾਲ ਵਾਸੀ ਬੇਦੀ ਕਲੌਨੀ ਫਿਰੋਜ਼ਪੁਰ ਸ਼ਹਿਰ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੋਸ਼ ਲਗਾਇਆ ਕਿ ਉਸ ਦਾ ਲੜਕਾ ਵਿਸ਼ਾਲ (20) ਜੋ ਆਰ.ਐਸ.ਡੀ. ਕਾਲਜ ਫਿਰੋਜ਼ਪੁਰ ਸ਼ਹਿਰ ਸਾਹਮਣੇ ਕਿਸੇ ਡੈਂਟਰ ਕੋਲੋਂ ਕਾਰ ਸਹੀ ਕਰਾਉਣ ਲਈ ਗਿਆ ਸੀ। 

ਬਿੰਦਰ ਕੌਰ ਮੁਤਾਬਿਕ ਉਸ ਦਾ ਲੜਕਾ ਜਦੋਂ ਕਾਰ ਦੇ ਡੈਂਟ ਕਢਵਾ ਰਿਹਾ ਸੀ ਤਾਂ ਇਸੇ ਦੌਰਾਨ ਇੱਕ ਇਨੋਵਾ ਕਾਰ 'ਤੇ ਸਵਾਰ ਹੋ ਕੇ ਆਏ ਦੋ ਅਣਪਛਾਤੇ ਵਿਅਕਤੀਆਂ ਨੇ ਕਾਰ ਹੌਲੀ ਕਰਕੇ ਵਿਸ਼ਾਲ ਨੂੰ ਜਬਰਦਸਤੀ ਇਨੋਵਾ ਕਾਰ ਵਿੱਚ ਸੁੱਟ ਲਿਆ ਅਤੇ ਅਗਵਾ ਕਰਕੇ ਲੈ ਗਏ। ਉਨ੍ਹਾਂ ਦੱਸਿਆ ਕਿ ਇਸ ਘਟਨਾ ਸਬੰਧੀ ਉਨ੍ਹਾਂ ਦੇ ਵੱਲੋਂ ਸਿਟੀ ਥਾਣਾ ਫਿਰੋਜ਼ਪੁਰ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਸਬ ਇੰਸਪੈਕਟਰ ਸੁਖਚੈਨ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਬਿੰਦਰ ਕੌਰ ਦੇ ਬਿਆਨਾਂ ਦੇ ਆਧਾਰ 'ਤੇ ਦੋ ਅਣਪਛਾਤੇ ਅਗਵਾਕਾਰਾਂ ਦੇ ਖਿਲਾਫ ਆਈਪੀਸੀ ਐਕਟ ਤਹਿਤ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।