ਸੰਤ ਫਰਾਂਸਿਸ ਸਕੂਲ ਬਟਾਲਾ ਦੇ ਖਿਡਾਰੀਆਂ ਨੇ ਕਰਾਟੇ ਪ੍ਰਤੀਯੋਗਤਾ ਵਿੱਚ ਅਹਿਮ ਮੱਲਾਂ ਮਾਰੀਆਂ

Last Updated: May 15 2019 16:55

ਬੀਤੇ ਦਿਨ "ਅੋਕੀਨਾਵਾ ਗੋਜ਼ਰਿਊ ਕਰਾਟੇ ਡੂ" ਵੱਲੋਂ "ਜੈਂਮਜ਼ ਕੈਂਬਰਿਜ਼ ਇੰਟਰਨੈਸ਼ਨ ਸਕੂਲ" ਬਟਾਲਾ ਵਿਖੇ ਸ਼ੇਨਸ਼ਈ ਯੋਗੇਸ਼ ਕੁਮਾਰ ਦੀ ਅਗਵਾਈ ਹੇਠ ਕਰਵਾਈ ਗਈ "ਗਿਆਰ੍ਹਵੀਂ ਸਕੂਲ ਕਰਾਟੇ ਪ੍ਰਤੀਯੋਗਤਾ" ਵਿੱਚ "ਸੰਤ ਫ੍ਰਾਂਸਿਸ ਸਕੂਲ ਬਟਾਲਾ" ਦੇ ਕਰਾਟੇ ਖਿਡਾਰੀਆਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਵੱਖ-ਵੱਖ ਵਰਗਾਂ ਵਿੱਚ ਕੁੱਲ 12 ਮੈਡਲ ਹਾਸਲ ਕੀਤੇ ਹਨ। "ਅੋਕੀਨਾਵਾ ਗੋਜ਼ਰਿਊ ਕਰਾਟੇ ਡੂ" ਵੱਲੋਂ "ਜੈਂਮਜ਼ ਕੈਂਬਰਿਜ਼ ਇੰਟਰਨੈਸ਼ਨ ਸਕੂਲ" ਬਟਾਲਾ ਵਿਖੇ ਕਰਵਾਈ ਗਈ, ਇਸ "ਗਿਆਰ੍ਹਵੀਂ ਸਕੂਲ ਕਰਾਟੇ ਪ੍ਰਤੀਯੋਗਤਾ" ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੰਦੇ ਹੋਏ "ਸੰਤ ਫ੍ਰਾਂਸਿਸ ਸਕੂਲ" ਬਟਾਲਾ ਦੇ ਕਰਾਟੇ ਕੋਚ ਸ਼ੇਨਸ਼ਈ ਗੁਲਸ਼ਨ ਕੁਮਾਰ ਨੇ ਦੱਸਿਆ ਕਿ ਇਸ ਕਰਾਟੇ ਪ੍ਰਤੀਯੋਗਤਾ ਵਿੱਚ ਵੱਖ-ਵੱਖ ਸਕੂਲਾਂ ਦੇ 180 ਦੇ ਕਰੀਬ ਕਰਾਟੇ ਖਿਡਾਰੀਆਂ ਵੱਲੋਂ ਭਾਗ ਲਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਪ੍ਰਤੀਯੋਗਤਾ ਦੇ ਵੱਖ-ਵੱਖ ਉਮਰ ਵਰਗਾਂ ਵਿੱਚ ਭਾਗ ਲੈਣ ਵਾਲੇ ਸਾਡੇ ਸਕੂਲ ਦੇ ਹੋਣਹਾਰ ਖਿਡਾਰੀਆਂ ਨੇ ਆਪਣੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ 4 ਗੋਲਡ, 3 ਸਿਲਵਰ ਅਤੇ 5 ਬਰਾਊਂਜ਼ ਮੈਡਲ ਜਿੱਤ ਕੇ "ਸੰਤ ਫ੍ਰਾਂਸਿਸ ਸਕੂਲ" ਬਟਾਲਾ ਦਾ ਨਾਮ ਰੌਸ਼ਨ ਕੀਤਾ ਹੈ। ਇਸ ਮੌਕੇ ਸੰਤ ਫ੍ਰਾਂਸਿਸ ਸਕੂਲ ਬਟਾਲਾ ਦੇ ਪ੍ਰਿੰਸੀਪਲ ਫਾਦਰ ਪੀ.ਜੇ.ਜੋਸਫ ਨੇ ਗਿਆਰ੍ਹਵੀਂ ਸਕੂਲ ਕਰਾਟੇ ਪ੍ਰਤੀਯੋਗਤਾ ਵਿੱਚ ਵਧੀਆ ਖੇਡ ਦਾ ਪ੍ਰਦਰਸ਼ਨ ਕਰਨ ਅਤੇ ਜਿੱਤ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਖੇਡਾਂ ਵਿੱਚ ਨਿਰੰਤਰ ਮਿਹਨਤ ਕਰਦੇ ਰਹਿਣ ਲਈ ਪ੍ਰੇਰਿਤ ਵੀ ਕੀਤਾ।