ਸਿਹਤ ਵਿਭਾਗ ਨੇ ਨਸ਼ਾ ਅਤੇ ਤੰਬਾਕੂ ਛੱਡਣ ਸਬੰਧੀ ਗੋਸ਼ਿਟ ਕੀਤੀ

Last Updated: May 15 2019 11:31
Reading time: 1 min, 50 secs

"ਮਾਤਾ ਸੁਲਖਣੀ ਜੀ" ਸਿਵਲ ਹਸਪਤਾਲ ਬਟਾਲਾ ਦੇ "ਓਟ ਕੇਂਦਰ" ਵਿਖੇ ਸਿਵਲ ਸਰਜਨ ਗੁਰਦਾਸਪੁਰ ਡਾ. ਕਿ੍ਰਸ਼ਨ ਚੰਦ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਾ ਅਤੇ ਤੰਬਾਕੂ ਛੱਡਣ ਸਬੰਧੀ ਵਿਚਾਰ ਗੋਸ਼ਿਟ ਕਰਵਾਈ ਗਈ। ਇਸ ਮੌਕੇ ਐੱਸ.ਐੱਮ.ਓ.ਡਾ.ਸੰਜੀਵ ਕੁਮਾਰ ਭੱਲਾ ਅਤੇ ਡਾ. ਜਸਕਰਨ ਸਿੰਘ, ਡਾ. ਲਲਿਤ ਮੋਹਨ (ਮੈਡੀਕਲ ਅਫ਼ਸਰ), ਡੇਵਿਡ ਗਿੱਲ (ਕਾਊਂਸਲਰ), ਬਲਜੀਤ ਕੌਰ, ਅਜੇ, ਲਖਵਿੰਦਰ ਸਿੰਘ ਨੇ ਹਿੱਸਾ ਲਿਆ। ਵਿਚਾਰ ਗੋਸ਼ਿਟ ਦੌਰਾਨ ਓਟ ਕੇਂਦਰ ਵਿੱਚ ਆਏ ਹੋਏ ਮਰੀਜਾਂ ਦੇ ਵੱਖ-ਵੱਖ ਤਰਾਂ ਦੇ ਵਿਚਾਰ ਸੁਣੇ ਗਏ ਅਤੇ ਨਾਲ ਹੀ ਉਨ੍ਹਾਂ ਨੂੰ ਨਸ਼ੇ ਛੱਡਣ ਲਈ ਪ੍ਰੇਰਿਤ ਕੀਤਾ ਗਿਆ। ਬਹੁਤ ਸਾਰੇ ਮਰੀਜਾਂ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਦੱਸਿਆ ਕਿ ਇਲਾਜ ਨਾਲ ਉਨ੍ਹਾਂ ਨੂੰ ਬਹੁਤ ਫਰਕ ਪਇਆ ਹੈ, ਜਿਸ ਕਰਕੇ ਉਹ ਨਸ਼ੇ ਛੱਡ ਰਹੇ ਹਨ ਅਤੇ ਹੁਣ ਆਪਣੇ ਪਰਿਵਾਰਾਂ ਵੱਲ ਜਿਆਦਾ ਧਿਆਨ ਦੇਣ ਲੱਗ ਪਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮਨ ਵੀ ਕੰਮ ਵਿੱਚ ਲੱਗਣ ਲੱਗ ਪਿਆ ਹੈ ਅਤੇ ਘਰੇਲੂ ਕਲੇਸ਼ ਵੀ ਮੁੱਕ ਗਏ ਹਨ। ਇਨ੍ਹਾਂ ਮਰੀਜ਼ਾਂ ਨੇ ਦੱਸਿਆ ਕਿ ਸਿਹਤ ਦੇ ਪੱਖ ਤੋਂ ਵੀ ਉਨ੍ਹਾਂ ਵਿੱਚ ਬਹੁਤ ਸੁਧਾਰ ਹੋਇਆ ਹੈ ਅਤੇ ਉਹ ਤੰਦਰੁਸਤ ਤੇ ਨਿਰੋਗ ਹੋ ਰਹੇ ਹਨ। ਕੁੱਝ ਲੋਕਾਂ ਨੇ ਪੜ੍ਹਾਈ ਦੇ ਪੱਧਰ ਨੂੰ ਮੁੱਖ ਰੱਖਦੇ ਹੋਏ ਕਈ ਤਰਾਂ ਦੀ ਨੌਕਰੀਆਂ ਵਿੱਚ ਜਾਣ ਲਈ ਰੁਚੀ ਵੀ ਦਿਖਾਈ ਹੈ ਅਤੇ ਕਈ ਲੋਕਾਂ ਨੇ ਆਪਣੇ ਘਰੇਲੂ ਕੰਮਾਂ ਵਿੱਚ ਵੱਧਦੀ ਹੋਈ ਰੁਚੀ ਬਾਰੇ ਦੱਸਿਆ।

ਇਸ ਮੌਕੇ ਐੱਸ.ਐੱਮ.ਓ. ਡਾ. ਸੰਜੀਵ ਭੱਲਾ ਨੇ ਮਰੀਜ਼ਾਂ ਦੀ ਹੌਂਸਲਾ ਅਫਜਾਈ ਕਰਦਿਆਂ ਕਿਹਾ ਕਿ ਸਹੀ ਇਲਾਜ ਅਤੇ ਦਿ੍ਰੜ ਨਿਸ਼ਚੇ ਨਾਲ ਨਸ਼ਿਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜਿਵੇਂ ਅੱਜ ਬਹੁਤ ਸਾਰੇ ਮਰੀਜਾਂ ਨੇ ਦੱਸਿਆ ਹੈ ਕਿ ਉਹ ਹੁਣ ਠੀਕ ਹੋ ਰਹੇ ਹਨ, ਇਹ ਉਨ੍ਹਾਂ ਦੀ ਨਸ਼ਿਆਂ ਉੱਪਰ ਜਿੱਤ ਹੈ। ਡਾ. ਭੱਲਾ ਨੇ ਕਿਹਾ ਕਿ ਨਸ਼ਾ ਕੋਈ ਵੀ ਹੋਵੇ ਉਹ ਸਿਹਤ ਲਈ ਬਹੁਤ ਹਾਨੀਕਾਰਕ ਹੈ। ਉਨ੍ਹਾਂ ਕਿਹਾ ਕਿ ਤੰਬਾਕੂ ਦਾ ਸੇਵਨ ਵੀ ਸਿਹਤ ਲਈ ਬਹੁਤ ਹਾਨੀਕਾਰਕ ਅਤੇ ਜਾਨਲੇਵਾ ਹੈ ਇਸ ਲਈ ਇਸ ਨਸ਼ੇ ਤੋਂ ਵੀ ਬਚਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਤੰਬਾਕੂ ਦਾ ਸੇਵਨ ਕਰਨ ਵਾਲੇ ਮਰੀਜ਼ ਵੀ ਇਲਾਜ ਕਰਾ ਕੇ ਇਸ ਤੋਂ ਛੁਟਕਾਰਾ ਪਾ ਸਕਦੇ ਹਨ। ਉਨ੍ਹਾਂ ਕਿਹਾ ਕਿ ਤੰਬਕੂ ਵਿੱਚ ਪੰਜਾਬ ਤੋਂ ਵੱਧ ਰਸਾਇਣ ਹੁੰਦੇ ਹਨ, ਜਿਨਾਂ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਿਵੇਂ ਕਿ ਮੂੰਹ ਦਾ ਕੈਂਸਰ, ਬੁੱਲਾਂ ਦਾ ਕੈਂਸਰ, ਫੇਫੜਿਆਂ ਦਾ ਕੈਂਸਰ ਅਤੇ ਮੁਸਾਨੇ ਦਾ ਕੈਂਸਰ ਅਤੇ ਸਾਹ ਦੀਆਂ ਬਿਮਾਰੀਆਂ ਹੋ ਜਾਂਦੀਆਂ ਹਨ। ਡਾ. ਭੱਲਾ ਨੇ ਦੱਸਿਆ ਕਿ ਤੰਬਾਕੂ ਕੰਟਰੋਲ ਐਕਟ 2003 ਅਧੀਨ ਵੱਖ-2 ਧਾਰਾਵਾਂ ਬਣਾਈਆ ਗਈਆਂ ਹਨ, ਜਿਸ ਵਿੱਚ ਕਈ ਤਰਾਂ ਦੀਆਂ ਕਾਨੂੰਨੀ ਕਾਰਵਾਈਆਂ ਕੀਤੀਆਂ ਜਾ ਸਕਦੀਆਂ ਹਨ।