ਸਿਹਤ ਵਿਭਾਗ ਜੂਨ ਮਹੀਨੇ ਨੂੰ ਮਨਾਏਗਾ ਐਂਟੀ ਮਲੇਰੀਆ ਵਜੋਂ.!!

Last Updated: May 12 2019 13:46
Reading time: 0 mins, 33 secs

ਦੇਸ਼ ਦੇ ਅੰਦਰੋਂ ਮਲੇਰੀਏ ਦੀ ਬਿਮਾਰੀ ਨੂੰ ਖਤਮ ਕਰਨ ਦੇ ਲਈ ਸਿਹਤ ਵਿਭਾਗ ਦੇ ਵੱਲੋਂ ਜੂਨ ਮਹੀਨੇ ਨੂੰ ਮਲੇਰੀਆ ਜਾਗਰੂਕਤਾ ਮੁਹਿੰਮ ਵਜੋਂ ਮਨਾਉਣ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਲੁਧਿਆਣਾ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਜੂਨ ਮਹੀਨੇ ਨੂੰ ਮਲੇਰੀਆ ਜਾਗਰੂਕਤਾ ਮੁਹਿੰਮ ਤੌਰ 'ਤੇ ਮਨਾਇਆ ਜਾਵੇਗਾ ਅਤੇ ਇਸ ਮਹੀਨੇ ਦੌਰਾਨ ਵੱਖ-ਵੱਖ ਸਲੱਮ ਇਲਾਕਿਆਂ, ਸਕੂਲਾਂ, ਕਾਲਜਾਂ, ਟਰੱਕ ਯੂਨੀਅਨਾਂ ਅਤੇ ਮਮਤਾ ਦਿਵਸ ਦੌਰਾਨ ਮਲੇਰੀਆ ਬੁਖ਼ਾਰ ਤੋਂ ਬਚਾਓ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ। ਇਸ ਮੌਕੇ ਉਨ੍ਹਾਂ ਨੇ ਐਂਟੀ ਮਲੇਰੀਆ ਮੰਥ 2019 ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ ਅਤੇ ਦੱਸਿਆ ਕਿ ਇਸ ਮੁਹਿੰਮ ਤਹਿਤ ਬੁਖ਼ਾਰ ਕੇਸਾਂ ਦੀ ਸਪੈਸ਼ਲ ਰੈਪਿਡ ਕਿੱਟਾਂ ਰਾਹੀਂ ਚੈੱਕ ਕੀਤਾ ਜਾਵੇਗਾ ਅਤੇ ਮੌਕੇ 'ਤੇ ਹੀ ਖ਼ੂਨ ਦਾ ਟੈੱਸਟ ਕੀਤਾ ਜਾਵੇਗਾ।