ਪੰਜਾਬ ਦੇ ਤਿੰਨ ਸਰਕਾਰੀ ਮੈਡੀਕਲ ਕਾਲਜਾਂ ਦੀਆਂ 100 ਅਸਾਮੀਆਂ ਦੀ ਭਰਤੀ ਤੇ ਡਾਕਟਰਾਂ ਚੁੱਕੇ ਸਵਾਲ

Last Updated: May 12 2019 10:38
Reading time: 1 min, 17 secs

ਪੰਜਾਬ ਸਰਕਾਰ ਦੇ ਵੱਲੋਂ ਸੂਬੇ ਦੇ ਤਿੰਨ ਸਰਕਾਰੀ ਮੈਡੀਕਲ ਕਾਲਜਾਂ ਦੇ ਵਿੱਚ 100 ਡਾਕਟਰਾਂ ਦੀ ਕੀਤੀ ਜਾਣ ਵਾਲੀ ਭਰਤੀ ਤੇ ਕੁਝ ਡਾਕਟਰਾਂ ਨੇ ਸਵਾਲ ਖੜੇ ਕੀਤੇ ਹਨ l ਜਾਣਕਾਰੀ ਅਨੁਸਾਰ ਸੂਬਾ ਸਿਹਤ ਏਜੰਸੀ ਦੇ ਵੱਲੋਂ ਇਨ੍ਹਾਂ ਪੋਸਟਾਂ ਦੇ ਲਈ ਇੱਕ ਸ਼ਰਤ ਰੱਖੀ ਗਈ ਹੈ ਜਿਸ ਅਨੁਸਾਰ ਕੇ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਵਾਸਤੇ ਡਾਕਟਰ ਦੇ ਕੋਲ ਪੋਸਟ ਗਰੈਜੂਏਟ ਕਾਲਜ ਦਾ ਤਿੰਨ ਸਾਲ ਦਾ ਤਜਰਬਾ ਹੋਣਾ ਜ਼ਰੂਰੀ ਹੈl ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਦੇ 30 ਡਾਕਟਰਾਂ ਦੇ ਇਸਤੇ ਸਵਾਲ ਚੁੱਕਦੇ ਹੋਏ ਕਿਹਾ ਹੈ, ਕੇ ਇਸ ਕਾਲਜ ਦੇ ਪੋਸਟ ਗਰੈਜੂਏਟ ਕੋਰਸ ਬੀਤੇ ਪੰਜ ਸਾਲ 'ਚ ਸ਼ੁਰੂ ਹੋਏ ਹਨ ਅਤੇ ਇਨ੍ਹਾਂ ਨੂੰ ਹਾਲੇ ਇੰਡੀਅਨ ਮੈਡੀਕਲ ਕੌਂਸਲ ਦੀ ਮਾਨਤਾ ਨਹੀਂ ਮਿਲੀ ਹੈ, ਜਿਸਤੇ ਕੇ ਕਰੀਬ ਛੇ ਸਾਲ ਲੱਗਦੇ ਹਨ l ਇਨ੍ਹਾਂ ਡਾਕਟਰਾਂ ਦੇ ਅਨੁਸਾਰ ਇਸ ਕਾਰਨ ਉਹ ਇਨ੍ਹਾਂ ਅਸਾਮੀਆਂ ਦੇ ਲਈ ਅਰਜੀ ਨਹੀਂ ਦੇ ਪਾ ਰਹੇ ਹਨ l ਡਾਕਟਰਾਂ ਦੇ ਅਨੁਸਾਰ ਪੋਸਟ ਗਰੈਜੂਏਟ ਕਾਲਜ ਦਾ ਤਜਰਬਾ ਮੰਗਣਾ ਪੰਜਾਬ ਸਰਕਾਰ ਦਾ ਆਪਣਾ ਨਵਾਂ ਨਿਯਮ ਹੈ ਜੋ ਕੇ ਗ਼ਲਤ ਹੈ l ਡਾਕਟਰਾਂ ਦੇ ਅਨੁਸਾਰ ਇੰਡੀਅਨ ਮੈਡੀਕਲ ਕੌਂਸਲ, ਪੀ.ਜੀ.ਆਈ. ਅਤੇ ਏਮਜ਼ ਵਰਗੇ ਸੰਸਥਾਨ ਵੀ ਕਿਸੇ ਵੀ ਮੈਡੀਕਲ ਕਾਲਜ ਦਾ ਤਜਰਬਾ ਮੰਨਦੇ ਹਨ ਭਾਵੇ ਉਹ ਪੋਸਟ ਗਰੈਜੂਏਟ ਹੈ ਜਾਂ ਨਹੀਂ l ਡਾਕਟਰਾਂ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਇੰਡੀਅਨ ਮੈਡੀਕਲ ਕੌਂਸਲ ਅਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਲਿਖਿਆ ਗਿਆ ਹੈ l ਜਿਕਰਯੋਗ ਹੈ ਕੇ ਪੰਜਾਬ ਦੇ ਤਿੰਨ ਸਰਕਾਰੀ ਮੈਡੀਕਲ ਕਾਲਜ ਸਟਾਫ ਦੀ ਕਮੀ ਦੇ ਚੱਲੇ ਆਪਣੀਆਂ ਐੱਮ.ਬੀ.ਬੀ.ਐੱਸ. ਦੀਆਂ ਕੁਝ ਸੀਟਾਂ ਖੋਹ ਸਕਦੇ ਹਨ ਅਤੇ ਇਸੇ ਕਾਰਨ ਮਾਨਯੋਗ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਚੋਣ ਜਾਬਤਾ ਹੋਣ ਦੇ ਬਾਵਜੂਦ ਇਹ ਭਰਤੀ ਕਰਨ ਦੀ ਮਨਜੂਰੀ ਦਿੱਤੀ ਸੀ ਕਿਉਂਕਿ ਇਸਤੇ ਹਜਾਰਾਂ ਵਿਦਿਆਰਥੀਆਂ ਦਾ ਭਵਿੱਖ ਨਿਰਭਰ ਹੈ l