ਭਿਆਨਕ ਸੜਕ ਹਾਦਸੇ 'ਚ ਬਜ਼ੁਰਗ ਦੀ ਮੌਤ

Last Updated: May 11 2019 14:46
Reading time: 0 mins, 50 secs

ਪਿੰਡ ਫ਼ਤਿਹਗੜ੍ਹ ਗਹਿਰੀ ਕੋਲ ਵਾਪਰੇ ਭਿਆਨਕ ਸੜਕ ਵਿੱਚ ਇੱਕ ਬਜ਼ੁਰਗ ਵਿਅਕਤੀ ਦੀ ਮੌਤ ਹੋ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ। ਇਸ ਸਬੰਧ ਵਿੱਚ ਗੁਰੂਹਰਸਹਾਏ ਪੁਲਿਸ ਦੇ ਵਲੋਂ ਅਣਪਛਾਤੇ ਵਾਹਨ ਚਾਲਕ ਦੇ ਵਿਰੁੱਧ ਪਰਚਾ ਦਰਜ ਕਰ ਲਿਆ ਗਿਆ ਹੈ। ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਸੁਖਵਿੰਦਰ ਸਿੰਘ ਵਾਸੀ ਪਿੰਡ ਫ਼ਤਿਹਗੜ੍ਹ ਗਹਿਰੀ ਨੇ ਗੁਰੂਹਰਸਹਾਏ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੋਸ਼ ਲਗਾਇਆ ਕਿ ਉਸ ਦਾ ਪਿਤਾ ਬਲਬੀਰ ਸਿੰਘ (63) ਜੋ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਮੰਡੀ ਗੁਰੂਹਰਸਹਾਏ ਤੋਂ ਆਪਣੇ ਪਿੰਡ ਵੱਲ ਨੂੰ ਰਾਤ ਕਰੀਬ 8 ਵਜੇ ਆ ਰਿਹਾ ਸੀ।

ਸੁਖਵਿੰਦਰ ਮੁਤਾਬਿਕ ਜਦੋਂ ਉਸ ਦਾ ਪਿਤਾ ਪਿੰਡ ਗਹਿਰੀ ਦੇ ਨੇੜੇ ਪਹੁੰਚਿਆ ਤਾਂ ਇਸ ਦੌਰਾਨ ਇੱਕ ਕਿਸੇ ਅਣਪਛਾਤੇ ਵਾਹਨ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਬਲਵੀਰ ਸਿੰਘ ਜ਼ਖਮੀ ਹੋ ਗਿਆ ਅਤੇ ਉਸ ਨੂੰ ਆਸ਼ੀਰਵਾਦ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਦੌਰਾਨੇ ਇਲਾਜ ਬਲਵੀਰ ਸਿੰਘ ਪ੍ਰਾਣ ਤਿਆਗ ਗਿਆ। ਇਸ ਮਾਮਲੇ ਦੀ ਜਾਂਚ ਕਰ ਰਹੇ ਸਬ ਇੰਸਪੈਕਟਰ ਦਰਸ਼ਨ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਸੁਖਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਵਾਹਨ ਚਾਲਕ ਦੇ ਵਿਰੁੱਧ ਪਰਚਾ ਦਰਜ ਕਰ ਲਿਆ ਗਿਆ ਹੈ।