ਖੂਨਦਾਨ ਮਾਨਵਤਾ ਦੀ ਸਭ ਤੋਂ ਵੱਡੀ ਸੇਵਾ

Last Updated: May 08 2019 18:52
Reading time: 1 min, 28 secs

ਖੂਨਦਾਨ ਕਰਨਾ ਵੱਡਾ ਪੁੰਨ ਵਾਲਾ ਕੰਮ ਹੈ ਤੇ ਖੂਨਦਾਨ ਮਾਨਵਤਾ ਦੀ ਸਭ ਤੋਂ ਵੱਡੀ ਸੇਵਾ ਹੈ। ਇਹ ਪ੍ਰਗਟਾਵਾ ਸ੍ਰੀ ਵਿਪੁਲ ਉਜਵਲ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਰੈੱਡ ਕਰਾਸ ਵੱਲੋਂ 'ਵਰਲਡ ਰੈੱਡ ਕਰਾਸ ਦਿਵਸ' ਮੌਕੇ ਲਗਾਏ ਖੂਨਦਾਨ ਕੈਂਪ ਦਾ ਉਦਘਾਟਨ ਕਰਨ ਉਪਰੰਤ ਕੀਤਾ। ਇਸ ਮੌਕੇ ਸਰਵ ਸ੍ਰੀ ਤੇਜਿੰਦਰਪਾਲ ਸਿੰਘ ਸੰਧੂ ਵਧੀਕ ਡਿਪਟੀ ਕਮਿਸ਼ਨਰ (ਜ), ਰਮਨ ਕੋਛੜ ਐਸ.ਡੀ.ਐਮ ਦੀਨਾਨਗਰ ਅਤੇ ਮੋਹਿਤ ਮਹਾਜਨ ਚੇਅਰਮੈਨ ਗੋਲਡਨ ਗਰੁੱਪ ਆਫ ਇੰਸਟੀਚਿਊਟ ਗੁਰਦਾਸਪੁਰ ਵੀ ਮੋਜੂਦ ਸਨ। ਇਸ ਮੌਕੇ 30 ਨੌਜਵਾਨਾਂ ਵੱਲੋਂ ਖੂਨਦਾਨ ਕੀਤਾ ਗਿਆ।
    
ਇਸ ਮੌਕੇ ਗੱਲਬਾਤ ਦੌਰਾਨ ਸ੍ਰੀ ਵਿਪੁਲ ਉਜਵਲ ਨੇ ਕਿਹਾ ਕਿ ਇਸ ਮਹਾਨ ਕਾਰਜ ਵਿੱਚ ਨੌਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ। ਲੋੜਵੰਦਾਂ ਅਤੇ ਦੁਰਘਟਨਾਵਾਂ ਵਿੱਚ ਗੰਭੀਰ ਜ਼ਖਮੀ ਹੋਣ ਵਾਲੇ ਵਿਅਕਤੀ ਜਿਨ੍ਹਾਂ ਦੀ ਖੂਨ ਦੀ ਘਾਟ ਕਾਰਨ ਮੌਤ ਹੋ ਸਕਦੀ ਹੈ ਪਰ ਸਾਡਾ ਦਾਨ ਕੀਤਾ ਹੋਇਆ ਖੂਨ ਉਨ੍ਹਾਂ ਨੂੰ ਨਵਾਂ ਜੀਵਨ ਦੇ ਕੇ ਉਨਾਂ ਦੇ ਪਰਿਵਾਰਾਂ ਦੇ ਭਵਿੱਖ ਨੂੰ ਰੋਸ਼ਨ ਕਰ ਸਕਦਾ ਹੈ।
 
ਉਨ੍ਹਾਂ ਕਿਹਾ ਕਿ ਖੂਨਦਾਨ ਸਭ ਤੋਂ ਵੱਡਾ ਦਾਨ ਹੈ ਅਤੇ ਖੂਨਦਾਨ ਨਾਲ ਅਸੀ ਬੇਸ਼ਕੀਮਤੀ ਜਾਨਾਂ ਨੂੰ ਬਚਾ ਸਕਦੇ ਹਾਂ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਹਰ ਤੰਦਰੁਸਤ ਵਿਅਕਤੀ ਨੂੰ ਖੂਨਦਾਨ ਜ਼ਰੂਰ ਕਰਨਾ ਚਾਹੀਦਾ ਹੈ ਅਤੇ ਆਸ ਪਾਸ ਲੱਗਣ ਵਾਲੇ ਖੂਨਦਾਨ ਕੈਂਪਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈ ਕੇ ਖੂਨਦਾਨ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਗੁਰੂਆਂ ਪੈਗੰਬਰਾਂ ਨੇ ਵੀ ਕਿਸੇ ਦੇ ਕੰਮ ਆਉਣਾ ਅਤੇ ਮਨੁੱਖਤਾ ਦੀ ਸੇਵਾ ਕਰਨ ਦਾ ਹੀ ਪਾਠ ਪੜ੍ਹਾਇਆ ਹੈ, ਇਸ ਲਈ ਦਸੂਰਿਆਂ ਦੀ ਸਹਾਇਤਾ ਲਈ ਸਾਨੂੰ ਇਹ ਮਹਾਨ ਕਾਰਜ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਸਾਰੇ ਖੂਨਦਾਨੀਆਂ ਦਾ ਇਸ ਮਹਾਨ ਦਾਨ ਲਈ ਧੰਨਵਾਦ ਕੀਤਾ। ਉਨ੍ਹਾਂ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਇਸ ਮਹਾਨ ਕਾਰਜ ਲਈ ਅੱਗੇ ਆਉਣ।

ਇਸ ਮੌਕੇ ਡਾ. ਐਸ.ਕੇ ਪੰਨੂੰ ਆਨਰੇਰੀ ਸਕੱਤਰ ਹਾਸਪਿਟਲ ਵੈਲਫੇਅਰ ਸੈਕਸ਼ਨ, ਸ੍ਰੀ ਰਾਜੀਵ ਸਿੰਘ ਸੈਕਰਟਰੀ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ, ਸੈਮਸਨ ਮਸੀਹ ਕੁਆਰਡੀਨੇਟਰ ਨਹਿਰੂ ਯੁਵਾ ਕੇਂਦਰ, ਇੰਦਰਜੀਤ ਸਿੰਘ ਬਾਜਵਾ ਸਮਾਜ ਸੇਵੀ, ਓਮ ਪ੍ਰਕਾਸ਼ ਸ਼ਰਮਾ, ਕੇ.ਕੇ.ਸ਼ਰਮਾ, ਡਾ. ਮੀਰਾ ਕੌਸ਼ਲ, ਸੁਰਿੰਦਰ ਕੁਮਾਰ ਤੇ ਰਾਜ ਕੁਮਾਰ ਆਦਿ ਹਾਜ਼ਰ ਸਨ।