ਬਠਿੰਡਾ ਜ਼ਿਲ੍ਹੇ ਵਿੱਚ ਗੁੰਡਾ ਅਨਸਰਾਂ ਦੀ ਚੜ੍ਹਤ, ਇੱਕ ਹੋਰ ਵੱਢੀ-ਟੁੱਕੀ ਲਾਸ਼ ਮਿਲੀ

Last Updated: Apr 30 2019 13:16
Reading time: 0 mins, 37 secs

ਜ਼ਿਲ੍ਹਾ ਬਠਿੰਡਾ ਜਿੱਥੇ ਸਵੱਛ ਭਾਰਤ ਅਭਿਆਨ ਵਿੱਚ ਸਾਫ਼ ਸਫ਼ਾਈ ਵਿੱਚ ਪਹਿਲੇ ਨੰਬਰ ਤੇ ਹੈ ਉੱਥੇ ਹੀ ਕ੍ਰਾਈਮ ਵਿੱਚ ਵੀ ਪਹਿਲੇ ਨੰਬਰ ਤੇ ਹੀ ਜਾਣ ਨੂੰ ਤਿਆਰ ਹੈ। ਗੁੰਡਾ ਅਨਸਰਾਂ ਦੇ ਹੌਸਲੇ ਐਨੇ ਬੁਲੰਦ ਹਨ ਕਿ ਉਨ੍ਹਾਂ ਨੂੰ ਕਨੂੰਨ ਅਤੇ ਪੁਲਿਸ ਦਾ ਕੋਈ ਡਰ ਨਹੀਂ ਹੈ। ਬੀਤੇ ਦਿਨ ਬਠਿੰਡਾ ਡੱਬਵਾਲੀ ਰੋਡ ਤੇ ਇੱਕ ਹੋਰ ਔਰਤ ਦੀ ਲਾਸ਼ ਮਿਲਣ ਦੀ ਜਾਣਕਾਰੀ ਪ੍ਰਾਪਤ ਹੋਈ ਜਿਸ ਦੀ ਲਾਸ਼ ਵੀ ਵੱਢੀ-ਟੁੱਕੀ ਹੋਈ ਸੀ।

ਥਾਣਾ ਸੰਗਤ ਦੇ ਐਸ.ਐਚ.ਓ. ਕਮਲਜੀਤ ਸਿੰਘ ਨੇ ਦੱਸਿਆ ਕਿ ਲਾਸ਼ ਇੱਕ ਔਰਤ ਦੀ ਹੈ ਜਿਸ ਦੀ ਪਛਾਣ ਨਹੀਂ ਹੋ ਸਕੀ ਹੈ ਤੇ ਇਸ ਦੀ ਉਮਰ 30 ਤੋਂ 35 ਸਾਲ ਜਾਪਦੀ ਹੈ। ਉਨ੍ਹਾਂ ਦੱਸਿਆ ਕਿ ਉਕਤ ਔਰਤ ਦੇ ਹੱਥ-ਪੈਰ ਬੰਨੇ ਹੋਏ ਸਨ, ਉਸ ਦੇ ਨਾ ਕੋਈ ਗਹਿਣਾ ਪਾਇਆ ਹੋਇਆ ਸੀ ਤੇ ਨਾ ਹੀ ਕੋਈ ਖ਼ਾਸ ਨਿਸ਼ਾਨੀ ਹੈ ਜਿਸ ਤੋਂ ਉਸ ਦੀ ਪਛਾਣ ਹੋ ਸਕੇ।