ਦੂਸ਼ਿਤ ਅਤੇ ਕਾਲੇ ਪਾਣੀ ਨੇ ਫਿਰ ਪਾਈ ਰਾਜਸਥਾਨ ਫੀਡਰ ਤੇ ਮਾਰ

Last Updated: Apr 29 2019 17:10
Reading time: 0 mins, 48 secs

ਫ਼ਿਰੋਜ਼ਪੁਰ, ਫ਼ਰੀਦਕੋਟ ਅਤੇ ਮੁਕਤਸਰ ਜ਼ਿਲ੍ਹਿਆਂ ਦੇ ਵਿੱਚੋਂ ਲੰਘ ਕੇ ਰਾਜਸਥਾਨ ਨੂੰ ਜਾਣ ਵਾਲੀ ਰਾਜਸਥਾਨ ਫੀਡਰ ਨਹਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਕਾਲੇ ਅਤੇ ਦੂਸ਼ਿਤ ਪਾਣੀ ਦੀ ਮਾਰ ਪਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ ਦੋ ਤਿੰਨ ਦਿਨ ਤੋਂ ਇਨ੍ਹਾਂ ਨਹਿਰਾਂ ਦੇ ਵਿੱਚ ਇਹ ਕਾਲਾ ਪਾਣੀ ਆ ਰਿਹਾ ਹੈ ਜਿਸ ਵਿੱਚੋਂ ਕਿ ਗੰਦੀ ਬਦਬੂ ਆਉਂਦੀ ਹੈ ਅਤੇ ਇਸ ਦੇ ਨਾਲ ਹੀ ਮਰੀਆਂ ਹੋਈਆਂ ਮੱਛੀਆਂ ਅਤੇ ਹੋਰ ਜੀਵ ਵੀ ਆ ਰਹੇ ਹਨ। ਜਾਣਕਾਰੀ ਅਨੁਸਾਰ ਇਹ ਪਾਣੀ ਲੁਧਿਆਣਾ ਦੀਆਂ ਫ਼ੈਕਟਰੀਆਂ ਦੇ ਵਿੱਚੋਂ ਸਤਲੁਜ ਦਰਿਆ ਦੇ ਜਰੀਏ ਇਨ੍ਹਾਂ ਨਹਿਰਾਂ ਦੇ ਵਿੱਚ ਆਇਆ ਦੱਸਿਆ ਜਾਂਦਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਬਿਆਸ ਦਰਿਆ ਦੇ ਵਿੱਚ ਕੀੜੀ ਅਫ਼ਸਾਨਾ ਖੰਡ ਮਿੱਲ ਦੇ ਛੱਡੇ ਦੂਸ਼ਿਤ ਪਾਣੀ ਦੇ ਬਾਅਦ ਵੀ ਇਨ੍ਹਾਂ ਨਹਿਰਾਂ ਦੇ ਪਾਣੀ ਦਾ ਬਹੁਤ ਬੁਰਾ ਹਾਲ ਹੋਇਆ ਸੀ। ਫ਼ਿਲਹਾਲ ਫ਼ਰੀਦਕੋਟ ਦੇ ਡਿਪਟੀ ਕਮਿਸ਼ਨਰ ਦੇ ਵੱਲੋਂ ਨਹਿਰੀ ਮਹਿਕੇ ਦੇ ਅਧਿਕਾਰੀਆਂ ਨੂੰ ਕਾਰਵਾਈ ਦੇ ਹੁਕਮ ਦਿੱਤੇ ਹਨ ਅਤੇ ਇਸ ਦੇ ਨਾਲ ਹੀ ਲੋਕਾਂ ਨੂੰ ਇਹ ਦੂਸ਼ਿਤ ਪਾਣੀ ਦੀ ਵਰਤੋਂ ਨਹੀਂ ਕਰਨ ਅਤੇ ਮਰੀਆਂ ਮੱਛੀਆਂ ਆਦਿ ਖਾਣ ਤੋਂ ਰੋਕਿਆ ਗਿਆ ਹੈ।