'ਬਾਦਲ' ਨੇ ਕੀਤਾ ਵਿਆਹੁਤਾ ਨਾਲ ਬਲਾਤਕਾਰ

Last Updated: Apr 27 2019 15:27
Reading time: 0 mins, 57 secs

ਪਿੰਡ ਅੱਕੂ ਵਾਲਾ ਦਾਖਲੀ ਮਸਤੇ ਕੇ ਦੇ ਰਹਿਣ ਵਾਲੇ 'ਬਾਦਲ' ਨਾਂਅ ਦੇ ਵਿਅਕਤੀ 'ਤੇ ਨਜ਼ਦੀਕੀ ਪਿੰਡ ਸੁਲਤਾਨ ਵਾਲਾ ਦੀ ਰਹਿਣ ਵਾਲੀ ਇੱਕ ਵਿਆਹੁਤਾ ਔਰਤ ਨਾਲ ਬਲਾਤਕਾਰ ਕਰਨ ਦਾ ਦੋਸ਼ ਲੱਗਿਆ ਹੈ। ਇਸ ਸਬੰਧ ਵਿੱਚ ਥਾਣਾ ਆਰਿਫ਼ ਕੇ ਪੁਲਿਸ ਦੇ ਵਲੋਂ ਇੱਕ ਵਿਅਕਤੀ ਵਿਰੁੱਧ ਪਰਚਾ ਦਰਜ ਕੀਤਾ ਗਿਆ ਹੈ। ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੀ ਹੋਈ ਪਿੰਡ ਸੁਲਤਾਨ ਵਾਲਾ ਦੀ ਰਹਿਣ ਵਾਲੀ ਇੱਕ ਵਿਆਹੁਤਾ ਔਰਤ ਨੇ ਪੁਲਿਸ ਥਾਣਾ ਆਰਿਫ਼ ਕੇ ਨੂੰ ਦਿੱਤੇ ਬਿਆਨਾਂ ਵਿੱਚ ਦੋਸ਼ ਲਗਾਇਆ ਕਿ ਉਸ ਦਾ ਪਤੀ ਕਿਸੇ ਨਾਲ ਸੀਰੀ ਲੱਗਿਆ ਹੋਇਆ ਹੈ ਅਤੇ ਮੁਦਈਆ ਘਰ ਵਿਚ ਇਕੱਲੀ ਰਹਿੰਦੀ ਹੈ। 

ਵਿਆਹੁਤਾ ਨੇ ਦੋਸ਼ ਲਗਾਇਆ ਕਿ ਉਸ ਦੀ ਨਨਾਣ ਦਾ ਪਤੀ ਬਾਦਲ ਸਿੰਘ ਜੋ ਮੁਦਈਆ ਨੂੰ ਘਰੇ ਇਕੱਲੀ ਵੇਖ ਕੇ ਘਰ ਅੰਦਰ ਦਾਖਲ ਹੋ ਗਿਆ। ਵਿਆਹੁਤਾ ਨੇ ਦੋਸ਼ ਲਗਾਇਆ ਕਿ ਬਾਦਲ ਨੇ ਉਸ ਨਾਲ ਜ਼ਬਰਦਸਤੀ ਬਲਾਤਕਾਰ ਕੀਤਾ ਅਤੇ ਜਦੋਂ ਮੁਦਈਆ ਨੇ ਰੌਲਾ ਪਾਇਆ ਤਾਂ ਬਾਦਲ ਭੱਜਣ ਵਿੱਚ ਕਾਮਯਾਬ ਹੋ ਗਿਆ। ਇਸ ਮਾਲ੍ਹੇ ਦੀ ਜਾਂਚ ਕਰ ਰਹੀ ਸਬ ਇੰਸਪੈਕਟਰ ਪਰਮਜੀਤ ਕੌਰ ਨੇ ਦੱਸਿਆ ਕਿ ਸ਼ਿਕਾਇਤਕਰਤਾ ਪੀੜਤਾਂ ਦੇ ਬਿਆਨਾਂ ਨੂੰ ਕਲਮਬੰਦ ਕਰਦਿਆਂ ਹੋਇਆ ਬਾਦਲ ਸਿੰਘ ਵਾਸੀ ਅੱਕੂ ਵਾਲਾ ਦਾਖਲੀ ਮਸਤੇ ਕੇ ਦੇ ਵਿਰੁੱਧ ਆਈਪੀਸੀ ਤਹਿਤ ਪਰਚਾ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਵਿਆਹੁਤਾ ਦਾ ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਚੈੱਕਅੱਪ ਕਰਵਾਇਆ ਜਾ ਰਿਹਾ ਹੈ।