ਬਲੱਡ ਡੋਨਰ ਵਲੋਂ ਪਠਾਨਕੋਟ ਵਿਖੇ ਲਗਾਇਆ ਗਿਆ ਖ਼ੂਨਦਾਨ ਕੈਂਪ

Last Updated: Apr 22 2019 17:57
Reading time: 0 mins, 53 secs

ਦੇਸ਼ ਵਿੱਚ ਲੋਕ-ਹਿਤ ਦੇ ਕੰਮ ਲਈ ਜਿੱਥੇ ਸਰਕਾਰਾਂ ਬਚਨਬੱਧ ਨੇ ਉੱਥੇ ਹੀ ਕਈ ਸਮਾਜ ਸੇਵੀ ਜਥੇਬੰਦੀਆਂ ਅਜਿਹੀਆਂ ਹਨ ਜਿਨ੍ਹਾਂ ਵਲੋਂ ਲੋਕ-ਹਿਤ ਲਈ ਕੰਮ ਕੀਤੇ ਜਾਂਦੇ ਹਨ ਤਾਂ ਜੋ ਦੇਸ਼ ਦੇ ਲੋਕਾਂ ਨੂੰ ਵਧੀਆ ਸਮਾਜ ਦੀ ਸਿਰਜਣਾ ਲਈ ਪ੍ਰੇਰਤ ਕੀਤਾ ਜਾ ਸਕੇ ਅਜਿਹੀ ਹੀ ਇੱਕ ਸਮਾਜ ਜੱਥਬੰਦੀ ਹੈ ਪਠਾਨਕੋਟ ਬਲੱਡ ਡੋਨਰ ਜਿਨ੍ਹਾਂ ਵਲੋਂ ਡਾਕਟਰ ਨਿਧੀ ਦੀ ਅਗਆਈ ਹੇਠ ਨਿੱਜੀ ਹਸਪਤਾਲ 'ਚ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ ਅਤੇ ਲੋਕਾਂ ਨੂੰ ਖ਼ੂਨ ਦਾਨ ਕਰਨ ਲਈ ਪ੍ਰੇਰਤ ਵੀ ਕੀਤਾ ਗਿਆ।

ਖ਼ੂਨਦਾਨ ਕੈਂਪ ਦੇ ਚਲਦੇ ਜੱਦ ਨਿੱਜੀ ਹਸਪਤਾਲ ਦੇ ਪ੍ਰਬੰਧਕਾਂ ਨਾਲ ਜੱਦ ਇਸ ਸਬੰਧੀ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਲੋਕਾਂ ਨੂੰ ਖ਼ੂਨਦਾਨ ਕਰਨ ਵਾਸਤੇ ਪ੍ਰੇਰਤ ਕਰਨ ਦੇ ਲਈ ਉਨ੍ਹਾਂ ਵਲੋਂ ਵੀ ਖ਼ੂਨਦਾਨ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਖ਼ੂਨਦਾਨ ਕਰਨ ਨਾਲ ਕੋਈ ਵੀ ਨੁਕਸਾਨ ਨਹੀਂ ਹੁੰਦਾ ਬਲਕਿ ਖ਼ੂਨਦਾਨ ਕਰਨ ਦੇ 2 ਦਿਨ ਦੇ ਅੰਦਰ ਖ਼ੂਨ ਦੋਬਾਰਾ ਬਣ ਜਾਂਦਾ ਹੈ ਜੇਕਰ ਅਸੀਂ ਖ਼ੂਨਦਾਨ ਨਹੀਂ ਕਰਦੇ ਤਾਂ ਸ਼ਰੀਰ ਦਾ ਵਾਧੂ ਖ਼ੂਨ ਆਪਣੇ ਆਪ ਹੀ ਨਸ਼ਟ ਹੋ ਜਾਂਦਾ ਹੈ।

ਇਸ ਮੌਕੇ 33 ਬਾਰ ਖ਼ੂਨ ਦਾਨ ਕਰ ਚੁੱਕੇ ਅੰਸ਼ੂ ਕੁਮਾਰ ਨੇ ਦੱਸਿਆ ਕਿ ਉਹ 33 ਬਾਰ ਖ਼ੂਨ ਦਾਨ ਕਰ ਚੁੱਕੇ ਹਨ ਅਤੇ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਕਮਜ਼ੋਰੀ ਨਹੀਂ ਹੈ।