ਪਾਵਰਕਾਮ ਦੀ ਕਿਸਾਨਾਂ ਨੂੰ ਅਪੀਲ, ਦੂਰ ਰਹੋ ਬਿਜਲੀ ਦੇ ਖੰਭਿਆਂ ਤੋਂ

Last Updated: Apr 15 2019 16:10
Reading time: 0 mins, 53 secs

ਜ਼ਿਲ੍ਹੇ ਵਿੱਚ ਕਰੰਟ ਲੱਗਣ ਨਾਲ ਹੋ ਰਹੀਆਂ ਘਟਨਾਵਾਂ ਨੂੰ ਘਟਾਉਣ ਲਈ ਅਤੇ ਖੇਤਾਂ ਵਿੱਚ ਅੱਗ ਲੱਗਣ ਦੀ ਘਟਨਾ ਨੂੰ ਕਾਬੂ ਪਾਉਣ ਲਈ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਬਿਜਲੀ ਦੇ ਖੰਭਿਆਂ ਤੋਂ ਦੂਰ ਰਹਿਣ ਅਤੇ ਕੋਸ਼ਿਸ਼ ਕਰਦੇ ਰਹਿਣ ਕਿ ਟਰਾਂਸਫ਼ਾਰਮਰ ਨੇੜੇ 10 ਮਰਲਾ ਜ਼ਮੀਨ ਨੂੰ ਗਿੱਲਾ ਰੱਖਿਆ ਜਾਵੇ ਤਾਂ ਜੋ ਸ਼ਾਰਟ ਸਰਕਟ ਹੋਣ ਦੀ ਸੰਭਾਵਨਾ ਨੂੰ ਖ਼ਤਮ ਕੀਤਾ ਜਾ ਸਕੇ। ਇਸ ਦੇ ਨਾਲ ਹੀ ਪੀਐਸਪੀਸੀਐਲ ਵਲੋਂ ਪੰਜਾਬ ਦੇ ਕਿਸਾਨਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਕਿਸਾਨ ਟਰਾਂਸਫ਼ਾਰਮਰ ਦੇ ਆਲ਼ੇ ਦੁਆਲੇ ਇੱਕ ਮਰਲਾ ਕਣਕ ਪਹਿਲਾਂ ਹੀ ਕੱਟ ਲੈਣ ਅਤੇ ਸਵੇਰ ਦਾ ਸਮਾਂ ਉਸ ਲਈ ਸਭ ਤੋਂ ਠੀਕ ਹੈ। ਜ਼ਿਲ੍ਹੇ ਵਿੱਚ ਪਿਛਲੇ ਕੁੱਝ ਦਿਨਾਂ 'ਚ ਗਰਮੀ ਦੇ ਨਾਲ ਖੇਤਾਂ ਵਿੱਚੋਂ ਨਿਕਲਦੀਆਂ ਤਾਰਾਂ ਅਤੇ ਖੰਭਿਆਂ ਨੇ ਆਪੇ ਅੱਗ ਫੜ ਲਈ ਜਿਸ ਕਾਰਨ ਫ਼ਸਲਾਂ ਦਾ ਤਾਂ ਨੁਕਸਾਨ ਹੋਇਆ ਹੀ ਦੋ ਖੇਤੀ ਮਜ਼ਦੂਰਾਂ ਨੂੰ ਵੀ ਆਪਣੀ ਜਾਨ ਗਵਾਉਣੀ ਪਈ ਜਿਸ ਕਾਰਨ ਪੀਐਸਪੀਸੀਐਲ ਅਧਿਕਾਰੀਆਂ ਵੱਲੋਂ ਕਿਸਾਨਾਂ ਨੂੰ ਉਕਤ ਨਸੀਹਤ ਦਿੱਤੀ ਗਈ ਹੈ। ਮਹਿਕਮੇ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਕਿਸਾਨ ਉਨ੍ਹਾਂ ਦੀ ਦਿੱਤੀ ਤਰਕੀਬ ਨਾਲ ਚੱਲਦੇ ਹਨ ਤਾਂ ਸ਼ਾਰਟ ਸਰਕਟ ਅਤੇ ਖੇਤਾਂ ਵਿੱਚ ਲੱਗਣ ਵਾਲੀ ਅੱਗ ਨੂੰ ਪੂਰੀ ਤਰ੍ਹਾਂ ਕਾਬੂ ਪਾਇਆ ਜਾ ਸਕਦਾ ਹੈ।