ਸ਼ਹੀਦ ਭਗਤ ਸਿੰਘ ਕਾਲਜ ਦੇ ਸੁਪਰਡੈਂਟ ਨੇ ਮਾਰੀ ਨਹਿਰ 'ਚ ਛਾਲ !!!

Last Updated: Apr 15 2019 16:03

ਫ਼ਿਰੋਜ਼ਪੁਰ-ਮੋਗਾ ਰੋਡ 'ਤੇ ਸਥਿਤ ਸ਼ਹੀਦ ਭਗਤ ਸਿੰਘ ਟੈਕਨੀਕਲ ਕੈਂਪਸ ਦੇ ਸੁਪਰਡੈਂਟ ਵੱਲੋਂ ਨਹਿਰ ਵਿੱਚ ਛਾਲ ਮਾਰਨ ਦੀ ਖ਼ਬਰ ਪ੍ਰਾਪਤ ਹੋਈ ਹੈ। ਸੁਪਰਡੈਂਟ ਦੀ ਪਛਾਣ ਗੁਰਮੀਤ ਸਿੰਘ (45) ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਿਕ ਅੱਜ ਗੁਰਮੀਤ ਸਿੰਘ ਇੱਕ ਐਕਟਿਵਾ ਸਕੂਟਰੀ 'ਤੇ ਸਵਾਰ ਹੋ ਕੇ ਮੋਗਾ ਰੋਡ 'ਤੇ ਸਥਿਤ ਪੈਂਦੀਆਂ ਘੱਲਾਂ ਵਾਲੀਆਂ ਨਹਿਰਾਂ ਕੋਲ ਪਹੁੰਚਿਆ ਅਤੇ ਉਸ ਦੇ ਵੱਲੋਂ ਐਕਟਿਵਾ ਨਹਿਰ ਦੇ ਕੰਡੇ ਖੜੀ ਕਰਕੇ ਖ਼ੁਦ ਨਹਿਰ ਵਿੱਚ ਛਾਲ ਮਾਰ ਦਿੱਤੀ ਗਈ। 

ਘਟਨਾ ਦੀ ਸੂਚਨਾ ਮਿਲਦਿਆਂ ਹੀ ਘੱਲ ਖ਼ੁਰਦ ਪੁਲਿਸ ਮੌਕੇ 'ਤੇ ਪੁੱਜੀ, ਜਿਨ੍ਹਾਂ ਦੇ ਵੱਲੋਂ ਗੋਤਾਖੋਰਾਂ ਨੂੰ ਬੁਲਾ ਕੇ ਗੁਰਮੀਤ ਸਿੰਘ ਦੀ ਭਾਲ ਕਰਵਾਉਣੀ ਸ਼ੁਰੂ ਕਰ ਦਿੱਤੀ। ਨਹਿਰ ਵਿੱਚ ਸੁਪਰਡੈਂਟ ਵੱਲੋਂ ਛਾਲ ਮਾਰਨ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ। ਦੱਸ ਦੇਈਏ ਕਿ ਬੀਤੇ ਕੱਲ੍ਹ ਇਸੇ ਕਾਲਜ ਦੇ ਹੀ ਇੱਕ ਵਿਦਿਆਰਥੀ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਸੀ, ਜਿਸ ਦੀ ਲਾਸ਼ ਹੋਸਟਲ ਦੇ ਕਮਰੇ ਵਿੱਚੋਂ ਮਿਲੀ ਸੀ। ਦੂਜੇ ਪਾਸੇ ਪੁਲਿਸ ਦੇ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ।