ਸ਼ਹਿਰ ਦੇ ਵਕੀਲਾਂ ਦਾ ਐਲਾਨ, ਸ਼ਿਵ ਸੈਨਾ ਹਿੰਦੁਸਤਾਨ ਨੂੰ ਲਿਆਵਾਂਗੇ ਅੱਗੇ

Last Updated: Apr 15 2019 15:47
Reading time: 0 mins, 50 secs

ਸ਼ਿਵ ਸੈਨਾ ਹਿੰਦੁਸਤਾਨ ਦੇ ਪਟਿਆਲਾ ਤੋਂ ਉਮੀਦਵਾਰ ਸ਼ਮਾਕਾਂਤ ਪਾਂਡੇ ਵੱਲੋਂ ਲੋਕਸਭਾ ਲਈ ਕੀਤੀ ਜਾ ਰਹੀ ਮਿਹਨਤ ਰੰਗ ਲਿਆ ਰਹੀ ਹੈ। ਨੇਪਾਲੀ ਸਮਾਜ ਅਤੇ ਰਾਜਸਥਾਨ ਮੰਚ ਦਾ ਸਾਥ ਮਿਲਣ ਤੋਂ ਬਾਅਦ ਹੁਣ ਸ਼ਾਹੀ ਸ਼ਹਿਰ ਦੇ ਵਕੀਲਾਂ ਨੇ ਐਲਾਨਿਆ ਹੈ ਕਿ ਸ਼ਿਵ ਸੈਨਾ ਹਿੰਦੁਸਤਾਨ ਨੂੰ ਇੱਕ ਵਾਰ ਮੌਕਾ ਦੇਣ ਦੀ ਲੋੜ ਹੈ ਜਿਸ ਲਈ ਉਹ ਅੱਗੇ ਆਉਣਗੇ ਅਤੇ ਇਸ ਵਾਰ ਸ਼ਮਾਕਾਂਤ ਪਾਂਡੇ ਨੂੰ ਹੀ ਵੋਟਾਂ 'ਚ ਜਿੱਤ ਦਿਵਾਉਣਗੇ। ਸ਼ਹਿਰ ਦੇ ਮਸ਼ਹੂਰ ਵਕੀਲ ਪੰਕਜ ਗੌਰ ਨੇ ਦੱਸਿਆ ਕਿ ਸੈਨਾ ਦੇ ਰਾਸ਼ਟਰੀ ਪ੍ਰਧਾਨ ਹਰੇਕ ਹਫ਼ਤੇ ਬਿਨਾਂ ਕਿਸੇ ਮੁਨਾਫ਼ੇ ਆਮ ਲੋਕਾਂ ਦੇ ਕੰਮ ਕਰਵਾਉਣ ਲਈ ਕੋਰਟ ਆਉਂਦੇ ਰਹੇ ਹਨ।

ਉਨ੍ਹਾਂ ਕਿਹਾ ਕਿ ਜੇਕਰ ਬਿਨਾਂ ਕਿਸੇ ਸ਼ਕਤੀ ਅਤੇ ਪਹੁੰਚ ਦੇ ਪਵਨ ਗੁਪਤਾ ਵੱਲੋਂ ਆਮ ਲੋਕਾਂ ਦੇ ਮਦਦ ਦੀ ਇਨ੍ਹੀਂ ਪਹਿਲ ਕੀਤੀ ਜਾ ਰਹੀ ਹੈ ਤਾਂ ਜਦੋਂ ਸ਼ਿਵ ਸੈਨਾ ਹਿੰਦੁਸਤਾਨ ਨੂੰ ਸੱਤਾ ਵਿੱਚ ਲਿਆਇਆ ਜਾਵੇਗਾ ਤਾਂ ਜ਼ਾਹਿਰ ਜਿਹੀ ਗੱਲ ਹੈ ਕਿ ਲੋਕਾਂ ਦੀਆਂ ਮੁਸੀਬਤਾਂ ਨੂੰ ਪਹਿਲ ਨੰਬਰ ਤੇ ਸੁਲਝਾਇਆ ਜਾਵੇਗਾ। ਐਡਵੋਕੇਟ ਗੌਰ ਨੇ ਆਖਿਆ ਕਿ ਪੂਰਾ ਵਕੀਲ ਭਾਈਚਾਰਾ ਸ਼ਿਵ ਸੈਨਾ ਹਿੰਦੁਸਤਾਨ ਦੇ ਨਾਲ ਕਦਮ ਨਾਲ ਕਦਮ ਮਿਲਾਵੇਗਾ ਅਤੇ ਪ੍ਰਚਾਰ ਮੁਹਿੰਮ 'ਚ ਪਾਰਟੀ ਦਾ ਸਾਥ ਦਿੱਤਾ ਜਾਵੇਗਾ।