ਵਿਦਿਅਕ ਸੰਸਥਾਵਾਂ 100 ਫੀਸਦੀ ਮਤਦਾਨ ਮੁਹਿੰਮ ਪ੍ਰਤੀ ਗੰਭੀਰ, ਸਵੀਪ ਯੁਵਕ ਮੇਲਾ ਸ਼ੁਰੂ.!!!!

Last Updated: Apr 15 2019 14:46
Reading time: 1 min, 9 secs

ਜ਼ਿਲ੍ਹਾ ਚੋਣ ਅਫਸਰ ਫਿਰੋਜ਼ਪੁਰ ਚੰਦਰ ਗੈਂਦ ਦੀ 100 ਫੀਸਦੀ ਮਤਦਾਨ ਮੁਹਿੰਮ ਪ੍ਰਤੀ ਜ਼ਿਲ੍ਹੇ ਦੀਆਂ ਸਾਰੀਆਂ ਵਿਦਿਅਕ ਸੰਸਥਾਵਾਂ ਗੰਭੀਰ ਨਜ਼ਰ ਆ ਰਹੀਆਂ ਹਨ, ਇਸ ਬਾਬਤ ਅੱਜ ਸਕੂਲਾਂ ਕਾਲਜਾਂ ਵਿੱਚ ਦੋ ਰੋਜ਼ਾ ਸਵੀਪ ਯੁਵਕ ਮੇਲਾ ਸ਼ੁਰੂ ਕੀਤਾ ਗਿਆ। ਫਿਰੋਜ਼ਪੁਰ ਦਿਹਾਤੀ ਵਿੱਚ ਸਹਾਇਕ ਚੋਣ ਰਿਟਰਨਿੰਗ ਅਫਸਰ ਹਰਜਿੰਦਰ ਸਿੰਘ, ਇਲੈਕਸ਼ਨ ਸੈੱਲ ਇੰਚਾਰਜ ਜਸਵੰਤ ਸੈਣੀ ਦੀ ਦੇਖ ਰੇਖ ਵਿੱਚ ਅਤੇ ਸਵੀਪ ਕੋਆਰਡੀਨੇਟਰ ਫਿਰੋਜ਼ਪੁਰ ਦਿਹਾਤੀ ਕਮਲ ਸ਼ਰਮਾ ਦੀ ਅਗੁਵਾਈ ਵਿੱਚ ਹਲਕੇ ਦੇ ਸਾਰੇ ਸਕੂਲ/ਕਾਲਜਾਂ ਵਿੱਚ 15 ਅਤੇ 16 ਅਪ੍ਰੈਲ ਨੂੰ ਸਵੀਪ ਯੁਵਕ ਮੇਲਾ ਕਰਵਾਇਆ ਜਾ ਰਿਹਾ ਹੈ। 

ਜਿਸ ਵਿੱਚ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਸਬੰਧੀ ਪੋਸਟਰ ਮੇਕਿੰਗ, ਰੰਗੋਲੀ, ਕਵਿਤਾ, ਭਾਸ਼ਣ, ਗੀਤ ਮੁਕਾਬਲੇ ਕਰਵਾਏ ਗਏ। ਇਸੇ ਨੂੰ ਲੈ ਕੇ ਅੱਜ ਹਲਕੇ ਦਿਹਾਤੀ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਮਦੋਟ (ਲੜਕੇ ਅਤੇ ਲੜਕੀਆਂ), ਸਰਕਾਰੀ ਸਕੂਲ ਸੁਰ ਸਿੰਘ ਵਾਲਾ, ਸਰਕਾਰੀ ਸਕੂਲ ਵਲੂਰ, ਸਰਕਾਰੀ ਸਕੂਲ ਸ਼ੇਰ ਖਾਂ, ਸਰਕਾਰੀ ਸਕੂਲ ਸਾਂਦੇ ਹਾਸ਼ਮ, ਸਰਕਾਰੀ ਸਕੂਲ ਮਾਛੀ ਬੁਗਰਾ, ਸੁਰਜੀਤ ਮੈਮੋਰੀਅਲ ਕਾਲਜ, ਸਰਕਾਰੀ ਸਕੂਲ ਮੁੱਦਕੀ, ਸਰਕਾਰੀ ਸਕੂਲ ਤਲਵੰਡੀ ਭਾਈ, ਸਰਕਾਰੀ ਸਕੂਲ ਮਾਨਾ ਸਿੰਘ ਵਾਲਾ ਤੋਂ ਇਲਾਵਾ ਐਸ.ਬੀ.ਐਸ. ਕਾਲਜ, ਫਿਰੋਜ਼ਪੁਰ ਗਰੁੱਪ ਆਫ ਕਾਲਜ ਫਿਰੋਜ਼ਪੁਰ ਵਿਖੇ ਇਹ ਮੁਕਾਬਲੇ ਕਰਵਾਏ ਗਏ।

ਇਹਨਾਂ ਮੁਕਾਬਲਿਆਂ ਵਿੱਚ ਜੇਤੂ ਰਹਿਣ ਵਾਲੇ ਵਿਦਿਆਰਥੀ ਅੱਗੇ 25 ਅਪ੍ਰੈਲ ਨੂੰ ਤਹਿਸੀਲ ਪੱਧਰੀ ਅਤੇ ਅੱਗੇ 3 ਮਈ ਨੂੰ ਸਵੀਪ ਕੋਆਰਡੀਨੇਟਰ ਡਾ. ਸਤਿੰਦਰ ਸਿੰਘ ਦੀ ਅਗਵਾਈ ਵਿੱਚ ਜ਼ਿਲ੍ਹਾ ਪੱਧਰੀ ਸਵੀਪ ਯੁਵਕ ਮੇਲੇ ਵਿੱਚ ਭਾਗ ਲੈਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਚੋਣ ਤਹਿਸੀਲਦਾਰ ਚਾਂਦ ਪ੍ਰਕਾਸ਼, ਚੋਣ ਕਾਨੂੰਨਗੋ ਮੈਡਮ ਗਗਨਦੀਪ, ਪ੍ਰੋਗਰਾਮਰ ਤਰਲੋਚਨ ਸਿੰਘ, ਲਖਵਿੰਦਰ ਸਿੰਘ ਸਿੰਮਕ, ਪਰਮਿੰਦਰ ਸਿੰਘ, ਮਹਾਂਵੀਰ ਬਾਂਸਲ, ਸੁਖਚੈਨ ਸਿੰਘ, ਅਤਰ ਸਿੰਘ ਗਿੱਲ, ਬੁੱਧ ਸਿੰਘ, ਯੁੱਗਾਂਸ਼, ਰੋਹਿਤ ਕੱਕੜ ਆਦਿ ਹਾਜ਼ਰ ਸਨ।