ਅਕਾਲੀਆਂ ਦਾ ਨਾਅਰਾ, ਸੁਰਜੀਤ ਸਿੰਘ ਰੱਖੜਾ ਨੂੰ ਦਵੋ ਵੋਟ !!!

Last Updated: Apr 15 2019 14:40
Reading time: 0 mins, 47 secs

ਸ਼੍ਰੋਮਣੀ ਅਕਾਲੀ ਦਲ ਸੀਨੀਅਰ ਨੇਤਾ ਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਕੋਹਲੀ ਨੇ ਅੱਜ ਸਮੁੱਚੇ ਸ਼ਹਿਰੀ ਸਿੱਖ ਭਾਈਚਾਰੇ ਦੇ ਸ. ਸੁਰਜੀਤ ਸਿੰਘ ਰੱਖੜਾ ਦੇ ਹੱਕ ਵਿੱਚ ਨਿਤਰਣ 'ਤੇ ਉਨ੍ਹਾਂ ਦਾ ਸਵਾਗਤ ਕੀਤਾ। ਉਨ੍ਹਾਂ ਸਮੁੱਚੇ ਸਿੱਖ ਭਾਈਚਾਰੇ ਨਾਲ ਸ. ਰੱਖੜਾ ਦੇ ਹੱਕ ਵਿੱਚ ਆਉਣ 'ਤੇ ਇੱਕ ਵੱਡੀ ਮੀਟਿੰਗ ਵੀ ਕੀਤੀ ਅਤੇ ਸ. ਸੁਰਜੀਤ ਸਿੰਘ ਰੱਖੜਾ ਨੂੰ ਵੱਡੀ ਜਿੱਤ ਦਿਵਾਉਣ ਦਾ ਐਲਾਨ ਵੀ ਕੀਤਾ। ਸਾਬਕਾ ਮੰਤਰੀ ਸੁਰਜੀਤ ਸਿੰਘ ਕੋਹਲੀ ਨੇ ਕਿਹਾ ਕਿ ਸ. ਸੁਰਜੀਤ ਸਿੰਘ ਰੱਖੜਾ ਇੱਕ ਸੂਝਵਾਨ ਤੇ ਦਿਆਲੂ ਲੀਡਰ ਹਨ, ਜਿਨ੍ਹਾਂ ਦੀ ਬਦੌਲਤ ਅੱਜ ਕਈ ਘਰਾਂ ਦੇ ਚੂਲੇ ਜੱਲ ਰਹੇ ਹਨ ਅਤੇ ਕਈ ਸਕੂਲਾਂ ਵਿੱਚ ਵਿਦਿਆਰਥੀ ਮੁਫਤ ਸਿੱਖਿਆ ਪ੍ਰਾਪਤ ਕਰ ਰਹੇ ਹਨ। ਅੱਜ ਸਮੁੱਚੇ ਸਿੱਖ ਭਾਈਚਾਰੇ ਨੇ ਵੀ ਸ. ਰੱਖੜਾ ਦੇ ਹੱਕ ਵਿੱਚ ਨਿਤਰ ਕੇ ਸਾਬਿਤ ਕਰ ਦਿੱਤਾ ਹੈ ਕਿ ਸ. ਰੱਖੜਾ ਨੂੰ ਹੁਣ ਜਿੱਤਣ ਤੋਂ ਕੋਈ ਨਹੀਂ ਰੋਕ ਸਕਦਾ। ਉਨ੍ਹਾਂ ਕਿਹਾ ਕਿ ਅੱਜ ਸ਼ਾਹੀ ਸ਼ਹਿਰ ਪਟਿਆਲਾ ਨੂੰ ਸ. ਰੱਖੜਾ ਵਰਗੇ ਦਰਵੇਸ਼ ਲੀਡਰ ਦੀ ਸਖਤ ਜ਼ਰੂਰਤ ਹੈ ਤਾਂ ਜੋ ਸ਼ਹਿਰ ਦਾ ਠੱਪ ਪਿਆ ਵਿਕਾਸ ਮੁੜ ਲੀਹ 'ਤੇ ਪੈ ਸਕੇ।