ਦਿਨੇ ਨਹੀਂ ਸਾਨੂੰ ਰਾਤ ਨੂੰ ਦਿੱਤੀ ਜਾਵੇ ਬਿਜਲੀ: ਕਿਸਾਨ

Last Updated: Apr 15 2019 13:43
Reading time: 0 mins, 34 secs

ਪੰਜਾਬ ਦੇ ਅੰਦਰ ਕਣਕ ਦੀ ਕਟਾਈ ਸ਼ੁਰੂ ਹੋ ਚੁੱਕੀ ਹੈ ਅਤੇ ਕਈ ਮੰਡੀਆਂ ਵਿੱਚ ਕਣਕ ਦੀ ਫ਼ਸਲ ਆਉਣੀ ਸ਼ੁਰੂ ਹੋ ਗਈ ਹੈ। ਬੀਤੇ ਦਿਨ ਪਾਵਰਕਾਮ ਦੇ ਅਧਿਕਾਰੀਆਂ ਨੇ ਕਿਸਾਨਾਂ ਨਾਲ ਮੀਟਿੰਗ ਕਰਦਿਆਂ ਕਿਹਾ ਸੀ ਕਿ ਉਹ ਕਣਕ ਦੀ ਫ਼ਸਲ ਨੂੰ ਅੱਗ ਆਦਿ ਤੋਂ ਬਚਾਉਣ ਲਈ ਕੁਝ ਸਾਵਧਾਨੀਆਂ ਵਰਤਣ। ਇਸੇ ਨੂੰ ਲੈ ਕੇ ਹੁਣ ਕਿਸਾਨਾਂ ਨੇ ਜਿੱਥੇ ਪਾਵਰਕਾਮ ਦੇ ਅਧਿਕਾਰੀਆਂ ਦੀ ਮੰਨਦਿਆਂ ਆਪਣੀ ਮੰਗ ਰੱਖਦਿਆਂ ਕਿਹਾ ਹੈ ਕਿ ਉਨ੍ਹਾਂ ਨੂੰ ਦਿਨ ਸਮੇਂ ਨਹੀਂ, ਬਲਕਿ ਰਾਤ ਸਮੇਂ ਫ਼ਸਲਾਂ ਦੀ ਸਿੰਚਾਈ ਕਰਨ ਵਾਸਤੇ ਬਿਜਲੀ ਦਿੱਤੀ ਜਾਵੇ। ਕਿਸਾਨਾਂ ਨੇ ਮੰਗ ਕੀਤੀ ਕਿ ਜੇਕਰ ਪਾਵਰਕਾਮ ਕਟਾਈ ਵੇਲੇ ਦਿਨ ਦੀ ਜਗ੍ਹਾ ਰਾਤ ਨੂੰ ਵੀ ਬਿਜਲੀ ਦਿੰਦਾ ਹੈ ਤਾਂ ਫ਼ਸਲਾਂ ਲਈ ਚੰਗਾ ਹੋਵੇਗਾ ਅਤੇ ਇਸ ਨਾਲ ਪੱਕੀ ਫ਼ਸਲ ਨੂੰ ਅੱਗਾਂ ਵੀ ਨਹੀਂ ਲੱਗਣਗੀਆਂ।