ਮਨੁੱਖ ਦੀ ਨਿੱਕੀ ਜਿਹੀ ਗਲਤੀ ਤੋਰ ਦਿੰਦੀ ਏ ਮੌਤ ਦੇ ਮੂੰਹ 'ਚ !!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Apr 15 2019 12:33
Reading time: 3 mins, 10 secs

ਸਾਡੇ ਭਾਰਤ ਨੂੰ ਆਜ਼ਾਦ ਹੋਇਆ ਨੂੰ ਭਾਵੇਂ ਹੀ ਕਰੀਬ 72 ਸਾਲ ਬੀਤ ਚੁੱਕੇ ਹਨ, ਪਰ ਹਾਲੇ ਵੀ ਸਾਡਾ ਦੇਸ਼ ਬਾਕੀ ਦੇਸ਼ਾਂ ਤੋਂ ਕਿਤੇ ਜ਼ਿਆਦਾ ਪਿੱਛੇ ਹੈ। ਸਾਡੇ ਦੇਸ਼ ਨੇ ਭਾਵੇਂ ਹੀ ਕਈ ਕੰਮਾਂ ਵਿੱਚ ਤਰੱਕੀ ਕਰ ਲਈ ਹੈ, ਪਰ ਸਿਹਤ ਅਤੇ ਸਿੱਖਿਆ ਦੋਵੇਂ ਹੀ ਕਮਜ਼ੋਰ ਹਨ। ਖੌਰੇ.!! ਤਾਂ ਕਰਕੇ ਹੀ ਸਾਡੇ ਦੇਸ਼ ਦੀ ਨੌਜਵਾਨ ਪੀੜੀ ਵਿਦੇਸ਼ਾਂ ਵੱਲ ਨੂੰ ਰੁਖ ਕਰ ਰਹੀ ਹੈ। ਦੇਸ਼ ਦੇ ਅੰਦਰ ਕਈ ਕੰਪਨੀਆਂ ਅਜਿਹੀਆਂ ਵੀ ਹੁਣ ਪੈਦਾ ਹੋ ਗਈਆਂ ਹਨ, ਜੋ ਸਰਕਾਰ ਦੇ ਕੰਮਾਂ ਨੂੰ ਵੀ ਟੱਕਰ ਦੇਣ ਨੂੰ ਕਾਹਲੀਆਂ ਹਨ।

ਉਕਤ ਕੰਪਨੀਆਂ ਦੀ ਭਾਵੇਂ ਹੀ ਹਿੱਸੇਦਾਰੀ ਸਿਆਸਤਦਾਨਾਂ ਦੇ ਨਾਲ ਹੈ, ਪਰ ਫਿਰ ਵੀ ਉਕਤ ਕੰਪਨੀਆਂ ਆਪਣੇ ਨਿੱਜੀ ਮੁਨਾਫੇ ਦੇ ਲਈ ਕੁਝ ਵੀ ਕਰਨ ਨੂੰ ਤਿਆਰ ਬੈਠੀਆਂ ਹਨ। ਦੋਸਤੋਂ, ਜੇਕਰ ਸਾਡੇ ਦੇਸ਼ ਦੇ ਅੰਦਰ ਸਿਹਤ ਪੱਖੋਂ ਸਹੂਲਤਾਂ ਦੀ ਗੱਲ ਕਰੀਏ ਤਾਂ ਸਹੂਲਤਾਂ ਦੀ ਕਾਫੀ ਜ਼ਿਆਦਾ ਘਾਟ ਹੈ। ਸਾਡੇ ਦੇਸ਼ ਦੇ ਅੰਦਰ ਕਈ ਅਜਿਹੀਆਂ ਬਿਮਾਰੀਆਂ ਪੈਦਾ ਹੋ ਰਹੀਆਂ ਹਨ, ਜਿਨ੍ਹਾਂ ਦਾ ਵਿਦੇਸ਼ਾਂ ਵਿੱਚ ਹੀ ਇਲਾਜ ਹੋਣਾ ਸੰਭਵ ਹੈ। ਭਾਵੇਂ ਹੀ ਅਸੀਂ ਪੂਰਾ ਟੈਕਸ ਸਰਕਾਰ ਨੂੰ ਜਮ੍ਹਾਂ ਕਰਵਾਉਂਦੇ ਹਾਂ, ਪਰ ਫਿਰ ਵੀ ਸਾਨੂੰ ਸਹੂਲਤਾਂ ਪੂਰੀਆਂ ਨਹੀਂ ਮਿਲਦੀਆਂ।

ਦੇਸ਼ ਦੀ ਸਰਕਾਰ ਭਾਵੇਂ ਹੀ ਦਾਅਵੇ ਤਾਂ ਕਈ ਕਰਦੀ ਹੈ ਸਿਹਤ ਸਹੂਲਤਾਂ ਦੇਣ ਦੇ, ਪਰ ਸਹੂਲਤਾਂ ਦੇਣ ਦੇ ਸਿਰਫ ਤੇ ਸਿਰਫ ਦਾਅਵੇ ਹੀ ਰਹਿ ਜਾਂਦੇ ਹਨ ਅਗਲੀਆਂ ਚੋਣਾਂ ਤੱਕ। ਭਾਰਤ ਦੇ ਅੰਦਰ ਜਾਗਰੂਕਤਾ ਦੀ ਘਾਟ ਦੇ ਕਾਰਨ ਹੀ ਭਾਰਤੀ ਲੋਕ ਸਿਆਸਤਦਾਨਾਂ ਦੇ ਹੱਥੀਂ ਚੜ ਜਾਂਦੇ ਹਨ ਅਤੇ ਉਨ੍ਹਾਂ ਦੇ ਪਿੱਛੇ ਲੱਗ ਕੇ ਆਪਣਾ ਭਵਿੱਖ ਤਬਾਹ ਕਰ ਲੈਂਦੇ ਹਨ। ਸਾਡੇ ਦੇਸ਼ ਅੰਦਰ ਜਦੋਂ ਵੀ ਕੋਈ ਬਿਮਾਰੀ ਪੈਦਾ ਹੁੰਦੀ ਤਾਂ ਸਿਹਤ ਵਿਭਾਗ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਅਤੇ ਵਿਭਾਗ ਮੀਟਿੰਗਾਂ ਕਰਕੇ ਉਕਤ ਬਿਮਾਰੀ ਨੂੰ ਦੂਰ ਕਰਨ ਲਈ ਕਈ ਪ੍ਰਕਾਰ ਦੇ ਹੀਲੇ ਕਰਦਾ ਹੈ।

ਪਰ ਦੁੱਖ ਦੀ ਗੱਲ ਤਾਂ ਇਹ ਹੈ ਕਿ ਉਕਤ ਬਿਮਾਰੀ ਦੂਰ ਹੋਣ ਦੀ ਬਿਜਾਏ, ਸਗੋਂ ਵੱਧ ਜਾਂਦੀ ਹੈ ਅਤੇ ਕਈ ਲੋਕਾਂ ਨੂੰ ਆਪਣੀ ਲਪੇਟ ਵਿੱਚ ਲੈ ਕੇ ਮੌਤ ਦੇ ਮੂੰਹ ਵਿੱਚ ਭੇਜ ਦਿੰਦੀ ਹੈ। ਦੱਸ ਦਈਏ ਕਿ ਸਾਡੇ ਦੇਸ਼ ਅੰਦਰ ਚਿਕਨਗੁਣੀਆ, ਡੇਗੂ, ਮਲੇਰੀਆ ਅਤੇ ਸਵਾਈਨ ਫਲੂ ਦੀਆਂ ਬਿਮਾਰੀਆਂ ਦਾ ਕਾਫੀ ਜ਼ਿਆਦਾ ਜ਼ੋਰ ਚੱਲ ਰਿਹਾ ਹੈ ਅਤੇ ਇਸ ਨਾਲ ਕਈ ਲੋਕ ਮਰ ਚੁੱਕੇ ਹਨ, ਪਰ ਸਾਡੇ ਦੇਸ਼ ਦੀਆਂ ਸਰਕਾਰਾਂ ਇਸ ਪ੍ਰਤੀ ਧਿਆਨ ਨਹੀਂ ਦੇ ਰਹੀਆਂ। ਦੇਸ਼ ਨੂੰ ਮਿਲ ਰਹੀਆਂ ਮਾੜੀਆਂ ਸਹੂਲਤਾਂ ਬਾਰੇ ਕਿਸੇ ਵੀ ਸਿਆਸੀ ਲੀਡਰ ਨੇ ਸੱਤਾਧਿਰ 'ਤੇ ਉਂਗਲੀ ਨਹੀਂ ਚੁੱਕੀ।

ਦਰਅਸਲ, ਜਦੋਂ ਕੋਈ ਬਿਮਾਰੀ ਜਨਮ ਲੈਂਦੀ ਹੈ ਤਾਂ ਉਸ ਦੇ ਖਾਤਮੇ ਲਈ ਵੀ ਸਿਹਤ ਮਹਿਕਮਾ ਦਵਾਈਆਂ ਬਣਾਉਂਦਾ ਹੈ। ਪਰ ਕਈ ਬਿਮਾਰੀਆਂ ਅਜਿਹੀਆਂ ਵੀ ਹੁੰਦੀਆਂ ਹਨ, ਜੋ ਦਵਾਈ ਨਾਲ ਨਹੀਂ, ਬਲਕਿ ਦੁਆ ਤੇ ਸੈਮੀਨਾਰਾਂ ਨਾਲ ਹੀ ਦੂਰ ਹੋ ਜਾਂਦੀਆਂ ਹਨ। ਜਿਵੇਂ ਮਾਨਸਿਕ ਬਿਮਾਰੀ ਨੂੰ ਦੂਰ ਕਰਨ ਦੇ ਲਈ ਸੈਮੀਨਾਰਾਂ ਦੀ ਜ਼ਿਆਦਾ ਜ਼ਰੂਰਤ ਹੁੰਦੀ ਹੈ ਅਤੇ ਗਲਤ ਦਵਾਈ ਖਾਣ ਨਾਲ ਕੀ ਨੁਕਸਾਨ ਹੁੰਦਾ ਹੈ, ਇਸ ਬਿਮਾਰੀ ਨੂੰ ਦੂਰ ਕਰਨ ਲਈ ਵੀ ਜਾਗਰੂਕਤਾ ਪ੍ਰੋਗਰਾਮਾਂ ਦੀ ਜ਼ਰੂਰਤ ਹੁੰਦੀ ਹੈ। ਪਰ ਸਾਡੇ ਦੇਸ਼ ਅੰਦਰ ਸਿਹਤ ਮਹਿਕਮਾ ਕਦੇ ਵੀ ਜਾਗਰੂਕਤਾ ਲੋਕਾਂ ਕੋਲ ਤਸੱਲੀਬਖਸ਼ ਨਹੀਂ ਪਹੁੰਚਾ ਪਾਉਂਦਾ।

ਜਾਗਰੂਕਤਾ ਦੀ ਘਾਟ ਕਾਰਨ ਹੀ ਸਾਡੇ ਦੇਸ਼ ਦੇ ਅੰਦਰ ਗਲਤ ਇੰਜੈਕਸ਼ਨ ਲਗਾਉਣ ਦੇ ਨਾਲ ਹਰ ਸਾਲ ਲੱਖਾਂ ਲੋਕ ਮਰ ਜਾਂਦੇ ਹਨ। ਮਿਲੀ ਜਾਣਕਾਰੀ ਦੇ ਮੁਤਾਬਿਕ ਸਾਡੇ ਵਿਸ਼ਵ ਸਿਹਤ ਸੰਗਠਨ ਦੇ ਹੋਏ ਇੱਕ ਸਰਵੇ ਦੌਰਾਨ ਵਿਸ਼ਵ ਵਿੱਚ ਹਰ ਸਾਲ 1600 ਕਰੋੜ ਇੰਜੈਕਸ਼ਨ ਲਗਾਏ ਜਾਂਦੇ ਹਨ, ਜਿਨ੍ਹਾਂ ਵਿੱਚੋਂ 40 ਫੀਸਦੀ ਇੰਜੈਕਸ਼ਨ ਸੁਰੱਖਿਅਤ ਨਹੀਂ ਹੁੰਦੇ। ਕਈ ਥਾਵਾਂ 'ਤੇ ਅਜੇ ਵੀ ਸਰਿੰਜਾਂ ਦੀ ਦੁਬਾਰਾ ਵਰਤੋਂ ਕੀਤੀ ਜਾਂਦੀ ਹੈ, ਜੋ ਕਿ ਕਈ ਤਰ੍ਹਾਂ ਦੀਆਂ ਗੰਭੀਰ ਬਿਮਾਰੀਆਂ ਨੂੰ ਖੁੱਲਾ ਸੱਦਾ ਹੈ। ਇੰਜੈਕਸ਼ਨ ਲਗਾਉਣ ਦੀ ਸਹੀ ਵਿਧੀ ਅਤੇ ਇੰਜੈਕਸ਼ਨ ਲਗਾਉਣ ਤੋਂ ਬਾਅਦ ਡਿਸਪੋਜ ਆਫ ਕਰਨ ਦਾ ਸਹੀ ਤਰੀਕਾ ਬਹੁਤ ਜ਼ਰੂਰੀ ਹੈ।

ਦੋਸਤੋਂ, ਤੁਹਾਨੂੰ ਦੱਸ ਦਈਏ ਕਿ ਜੇਕਰ ਸਰਕਾਰ ਸਹੀ ਸਮੇਂ 'ਤੇ ਸਹੀ ਜਾਣਕਾਰੀ ਲੋਕਾਂ ਤੱਕ ਪਹੁੰਚਾਵੇ ਤਾਂ ਕਦੇ ਵੀ ਕੋਈ ਵੀ ਬੰਦਾ ਗਲਤ ਇੰਜੈਕਸ਼ਨ ਨਹੀਂ ਲਗਾ ਸਕਦਾ। ਜਾਗਰੂਕਤਾ ਦੀ ਘਾਟ ਦੇ ਕਾਰਨ ਹੀ ਅਜਿਹਾ ਸਭ ਕੁਝ ਹੁੰਦਾ ਹੈ। ਭਾਵੇਂ ਹੀ ਇਹ ਸਭ ਕੁਝ ਮਰੀਜ਼ ਦੇ ਵੱਸ ਵਿੱਚ ਹੁੰਦਾ ਹੈ ਕਿ ਉਸ ਨੇ ਇੰਜੈਕਸ਼ਨ ਲਗਵਾਉਣਾ ਹੈ ਜਾਂ ਨਹੀਂ, ਪਰ ਇਸ ਦੇ ਬਾਰੇ ਵਿੱਚ ਜੇਕਰ ਮਰੀਜ਼ ਨੂੰ ਪੂਰੀ ਜਾਣਕਾਰੀ ਮੁਹੱਈਆ ਕਰਵਾਈ ਜਾਵੇ ਤਾਂ ਉਹ ਕਦੇ ਵੀ ਗਲਤ ਕਦਮ ਨਹੀਂ ਚੁੱਕਦਾ। ਬਾਕੀ ਇਨ੍ਹਾਂ ਮਾਮਲਿਆਂ ਵਿੱਚ ਡਾਕਟਰਾਂ ਨੂੰ ਵੀ ਮਰੀਜ਼ ਨੂੰ ਜਾਗਰੂਕ ਕਰਨਾ ਚਾਹੀਦਾ ਹੈ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।