Loading the player...

ਵਿਸਾਖੀ ਦੇ ਤਿਉਹਾਰ ਮੌਕੇ ਸਥਾਨਕ ਜੱਥੇਬੰਦੀ ਵੱਲੋਂ ਕਰਵਾਇਆ ਗਿਆ ਪ੍ਰੋਗਰਾਮ

Last Updated: Apr 13 2019 17:41
Reading time: 1 min, 3 secs

ਪੰਜਾਬ ਦੇ ਵਿਰਸੇ ਨੂੰ ਭੁਲਦੀ ਜਾ ਰਹੀ ਅੱਜ ਦੀ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਜੋੜਣ ਦੇ ਲਈ ਕਈ ਸਮਾਜ ਸੇਵੀ ਜੱਥੇਬੰਦੀਆਂ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਆਪਣੀ ਨੌਜਵਾਨ ਪੀੜ੍ਹੀ ਨੂੰ ਉਨ੍ਹਾਂ ਦੇ ਪਿਛੋਕੜ ਬਾਰੇ ਜਾਣੂ ਕਰਵਾਇਆ ਜਾ ਸਕੇ ਅਤੇ ਅਜਿਹੀ ਹੀ ਇੱਕ ਜੱਥੇਬੰਦੀ ਪਠਾਨਕੋਟ ਵਿਖੇ ਮੌਜੂਦ ਹੈ। ਜਿਸ ਦਾ ਨਾਮ ਹੈ ਵੁਮੈਨ ਵੈਲਫੇਅਰ ਐਸੋਸੀਏਸ਼ਨ। ਜੱਥੇਬੰਦੀ ਵੱਲੋਂ ਨੌਜਵਾਨ ਪੀੜ੍ਹੀ ਨੂੰ ਆਪਣੇ ਵਿਰਸੇ ਦੇ ਨਾਲ ਜੋੜਣ ਲਈ ਵਿਸਾਖੀ ਪਰਵ ਮੌਕੇ ਸਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ ਮੁਟਿਆਰਾਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕਰ ਪੰਜਾਬੀ ਵਿਰਸੇ ਨੂੰ ਜਾਹਰ ਕੀਤਾ ਅਤੇ ਵਿਰਸੇ ਨਾਲ ਜੁੜਣ ਦਾ ਸੁਨੇਹਾ ਦਿੱਤਾ।

ਵਿਸਾਖੀ ਦਾ ਤਿਉਹਾਰ ਜਿਸ ਦੀ ਪੰਜਾਬੀ ਵਿਰਸੇ ਵਿੱਚ ਕਿਸੇ ਸਮੇਂ ਆਪਣੀ ਵੱਖਰੀ ਪਹਿਚਾਣ ਹੁੰਦੀ ਸੀ ਅਤੇ ਵਿਸਾਖੀ ਦੇ ਤਿਉਹਾਰ ਮੌਕੇ ਪੰਜਾਬ ਵਿੱਚ ਕਦੇ ਮੇਲੇ ਲੱਗਿਆ ਕਰਦੇ ਸੀ ਪਰ ਅੱਜ ਦੇ ਇਸ ਦੌਰ ਵਿੱਚ ਕੰਮ ਦੇ ਬੋਝ ਹੇਠ ਸਾਡੀ ਨੌਜਵਾਨ ਪੀੜ੍ਹੀ ਆਪਣੇ ਇਸ ਵਿਰਸੇ ਨੂੰ ਭੁਲਦੀ ਜਾ ਰਹੀ ਹੈ ਅਤੇ ਇਸੇ ਵਿਰਸੇ ਨੂੰ ਬਚਾਉਣ ਲਈ ਪਰਿਆਸ ਕਰ ਰਹੀ ਸਥਾਨਕ ਜੱਥੇਬੰਦੀ ਦੇ ਆਗੂਆਂ ਨਾਲ ਨਿਊਜ਼ਨੰਬਰ ਦੀ ਟੀਮ ਨੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਡੀ ਅੱਜ ਦੀ ਪੀੜ੍ਹੀ ਆਪਣੇ ਵਿਰਸੇ ਤੋਂ ਦੂਰ ਹੁੰਦੀ ਜਾ ਰਹੀ ਹੈ। ਜਿਸ ਦੇ ਚਲਦੇ ਅੱਜ ਉਨ੍ਹਾਂ ਵੱਲੋਂ 'ਵਿਸਾਖੀ ਮੁਟਿਆਰ ਦੀ' ਪ੍ਰੋਗਰਾਮ ਕਰਵਾਇਆ ਗਿਆ ਹੈ ਤਾਂ ਜੋ ਆਪਣੀ ਪੀੜ੍ਹੀ ਨੂੰ ਉਨ੍ਹਾਂ ਦੇ ਪਿਛੋਕੜ ਤੋਂ ਜਾਣੂ ਕਰਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਸਾਡੀ ਜੱਥੇਬੰਦੀ ਵੱਲੋਂ ਪਿਛਲੇ 20 ਸਾਲਾਂ ਤੋਂ ਇਸ ਪਾਸੇ ਪਰਿਆਸ ਕੀਤੇ ਜਾ ਰਹੇ ਹਨ।