Loading the player...

ਸ਼ਰਾਬ ਤਸਕਰਾਂ ਵੱਲੋਂ ਤਸਕਰੀ ਦੇ ਲਈ ਸਰਕਾਰੀ ਇਮਾਰਤਾਂ ਦੀ ਕੀਤੀ ਜਾ ਰਹੀ ਵਰਤੋਂ (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Apr 13 2019 16:58
Reading time: 0 mins, 53 secs

ਲੋਕਸਭਾ ਚੋਣਾਂ ਦੇ ਚਲਦੇ ਜਿੱਥੇ ਸਿਆਸੀ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਚੋਣਾਂ ਦੀ ਆਮਦ ਨੂੰ ਵੇਖਦੇ ਹੋਏ ਸ਼ਰਾਬ ਤਸਕਰਾਂ ਵੱਲੋਂ ਵੀ ਆਪਣੇ ਆਪ ਨੂੰ ਬਚਾਉਣ ਦੇ ਲਈ ਨਿਵੇਕਲੀਆਂ ਸਕੀਮਾਂ ਘੜੀਆਂ ਜਾ ਰਹੀਆਂ ਹਨ। ਜਿਸਦੀ ਤਾਜ਼ਾ ਮਿਸਾਲ ਪਠਾਨਕੋਟ ਦੇ ਰੇਲਵੇ ਕੁਆਟਰਾਂ ਵਿਖੇ ਵੇਖਣ ਨੂੰ ਮਿਲੀ ਜਿੱਥੇ ਤਸਕਰਾਂ ਵੱਲੋਂ ਰੇਲਵੇ ਮੁਲਾਜ਼ਮ ਕੋਲੋਂ ਰੇਲਵੇ ਕੁਆਟਰ ਕਿਰਾਏ ਤੇ ਲੈ ਕੇ ਸ਼ਰਾਬ ਤਸਕਰੀ ਦਾ ਕੰਮ ਕੀਤਾ ਜਾ ਰਿਹਾ ਸੀ ਪਰ ਐਕਸਾਈਜ਼ ਵਿਭਾਗ ਨੂੰ ਮਿਲੀ ਜਾਣਕਾਰੀ ਬਾਅਦ ਜਦ ਉਕਤ ਸਰਕਾਰੀ ਕੁਆਟਰ ਵਿਖੇ ਪੁਲਿਸ ਦੀ ਮਦਦ ਨਾਲ ਐਕਸਾਈਜ਼ ਵਿਭਾਗ ਦੀ ਟੀਮ ਨੇ ਛਾਪੇਮਾਰੀ ਕੀਤੀ ਤਾਂ 22 ਪੇਟੀ ਨਜਾਇਜ਼ ਸ਼ਰਾਬ ਬਰਾਮਦ ਕੀਤੀ ਗਈ।

ਸਰਕਾਰੀ ਕੁਆਟਰ ਤੋਂ ਮਿਲੀ ਨਜਾਇਜ਼ ਸ਼ਰਾਬ ਦੇ ਚਲਦੇ ਜਦ ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਾਨੂੰ ਜਾਣਕਾਰੀ ਮਿਲੀ ਸੀ ਕਿ ਰੇਲਵੇ ਕੁਆਟਰਾਂ ਵਿਖੇ ਨਜਾਇਜ਼ ਸ਼ਰਾਬ ਦਾ ਕਾਰੋਬਾਰ ਕੀਤਾ ਜਾਂਦਾ ਹੈ ਜਿਸਦੇ ਚਲਦੇ ਸਾਡੇ ਵੱਲੋਂ ਅੱਜ ਪੁਲਿਸ ਪਾਰਟੀ ਸਮੇਤ ਛਾਪੇਮਾਰੀ ਕਰਕੇ 22 ਪੇਟੀ ਨਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਆਰੋਪੀਆਂ ਵੱਲੋਂ ਇਹ ਰੇਲਵੇ ਕੁਆਟਰ ਕਿਰਾਏ ਤੇ ਲੈ ਕੇ ਤਸਕਰੀ ਦੇ ਇਸ ਕਾਰੋਬਾਰ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ।