ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਵੱਲੋਂ ਅਮਰੀਕਾ ਵੱਸਦੇ ਸ਼ਾਇਰ ਰਵਿੰਦਰ ਸਹਿਰਾਅ ਨਾਲ ਰੂਬਰੂ 20 ਮਾਰਚ ਨੂੰ ਹੋਵੇਗਾ

Last Updated: Mar 18 2019 14:53
Reading time: 0 mins, 26 secs

ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਵੱਲੋਂ ਅਮਰੀਕਾ ਦੇ ਪੈਨਸਲਵੇਨੀਆ ਸੂਬੇ 'ਚ ਵੱਸਦੇ ਜੁਝਾਰਵਾਦੀ ਕਵਿਤਾ ਦੇ ਪ੍ਰਸਿੱਧ ਸ਼ਾਇਰ ਰਵਿੰਦਰ ਸਹਿਰਾਅ ਨਾਲ ਰੂਬਰੂ 20 ਮਾਰਚ ਨੂੰ ਸ਼ਾਮੀਂ 4 ਵਜੇ ਪੰਜਾਬੀ ਭਵਨ ਲੁਧਿਆਣਾ ਵਿੱਚ ਹੋਵੇਗਾ। ਅਕੈਡਮੀ ਦੇ ਜਨਰਲ ਸਕੱਤਰ ਡਾ. ਸੁਰਜੀਤ ਸਿੰਘ ਨੇ ਦੱਸਿਆ ਕਿ ਰਵਿੰਦਰ ਸਹਿਰਾਅ ਦੀ ਸ਼ਾਇਰੀ ਬਾਰੇ ਡਾ. ਗੁਰਇਕਬਾਲ ਸਿੰਘ ਤੇ ਡਾ. ਜਗਵਿੰਦਰ ਜੋਧਾ ਵਿਚਾਰ ਚਰਚਾ ਕਰਨਗੇ। ਪੰਜਾਬੀ ਸਾਹਿਤ ਅਕੈਡਮੀ ਦੇ ਸਕੱਤਰ (ਸਰਗਰਮੀਆਂ) ਮਨਜਿੰਦਰ ਸਿੰਘ ਧਨੋਆ ਨੇ ਦੱਸਿਆ ਕਿ ਸਮਾਗਮ ਵਿੱਚ ਰਵਿੰਦਰ ਸਹਿਰਾਅ ਆਪਣੀ ਕਾਵਿ ਸਿਰਜਣ ਪ੍ਰਕ੍ਰਿਆ ਬਾਰੇ ਦੱਸਣਗੇ। ਸਮਾਗਮ ਦੀ ਪ੍ਰਧਾਨਗੀ ਅਕੈਡਮੀ ਦੇ ਪ੍ਰਧਾਨ ਪ੍ਰੋ. ਰਵਿੰਦਰ ਸਿੰਘ ਭੱਠਲ ਕਰਨਗੇ।