ਬੇਰਿੰਗ ਕਾਲਜ ਬਟਾਲਾ ਵੱਲੋਂ ਸਾਬਕਾ ਡੀ.ਐੱਸ.ਓ. ਬੂਟਾ ਸਿੰਘ ਦਾ ਕੀਤਾ ਗਿਆ ਵਿਸ਼ੇਸ਼ ਸਨਮਾਨ

Last Updated: Mar 15 2019 19:22

ਬੇਰਿੰਗ ਯੂਨੀਅਨ ਕ੍ਰਿਸ਼ਚੀਅਨ ਕਾਲਜ ਬਟਾਲਾ ਦੇ ਪ੍ਰਿੰਸੀਪਲ ਡਾ. ਐਡਵਰਡ ਮਸੀਹ ਦੀ ਰਹਿਨੁਮਾਈ ਵਿੱਚ ਸਾਬਕਾ ਡੀ.ਐੱਸ.ਓ. ਸ.ਬੂਟਾ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ `ਬੇਰਿੰਗ ਯੂਨੀਅਨ ਕ੍ਰਿਸ਼ਚੀਅਨ ਕਾਲਜ ਐਸੋਸੀਏਸ਼ਨ` ਦੇ ਪੀ.ਆਰ.ਓ. ਨਰੇਸ਼ ਕੁਮਾਰ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਦਿਨੀਂ ਬੇਰਿੰਗ ਕਾਲਜ ਵਿਖੇ ਹੋਈ `ਅਥਲੈਟਿਕ ਮੀਟ` ਅਤੇ `ਯੂਥ ਫੈਸਟੀਵਲ - 2019` ਸਮਾਗਮਾਂ ਵਿੱਚ ਸਾਬਕਾ ਡੀ.ਐੱਸ.ਓ. ਸ.ਬੂਟਾ ਸਿੰਘ ਵੱਲੋਂ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਗਈ ਸੀ। ਉਹਨਾਂ ਅੱਗੇ ਦੱਸਿਆ ਕਿ ਇਹਨਾਂ ਸਮਾਗਮਾਂ ਦੌਰਾਨ ਸ. ਬੂਟਾ ਸਿੰਘ ਵੱਲੋਂ ਬੇਰਿੰਗ ਕਾਲਜ ਬਟਾਲਾ ਨੂੰ ਵਿਸ਼ੇਸ਼ ਸਹਾਇਤਾ ਰਾਸ਼ੀ ਹੀ ਭੇਂਟ ਨਹੀਂ ਕੀਤੀ ਗਈ ਸੀ, ਸਗੋਂ ਵੱਖ-ਵੱਖ ਪ੍ਰਤੀਯੋਗਤਾਵਾਂ ਵਿੱਚ ਭਾਗ ਲੈਣ ਵਾਲੇ ਕਾਲਜ ਦੇ ਕਈ ਵਿਦਿਆਰਥੀਆਂ ਨੂੰ ਹੌਂਸਲਾ-ਅਫਜ਼ਾਈ ਦੇ ਤੌਰ `ਤੇ ਨਕਦ ਇਨਾਮ ਵੀ ਦਿੱਤੇ ਗਏ ਸਨ। ਇਹਨਾਂ ਸਮਾਗਮਾਂ ਦੌਰਾਨ ਸ. ਬੂਟਾ ਸਿੰਘ ਨੇ ਆਪਣੇ ਸੰਬੋਧਨ ਰਾਹੀਂ ਸਮੂਹ ਵਿਦਿਆਰਥੀਆਂ ਨੂੰ ਚੰਗੇ ਇਨਸਾਨ ਬਨਣ ਅਤੇ ਜਿੰਦਗੀ ਵਿੱਚ ਨੈਤਿਕਤਾ ਨੂੰ ਗ੍ਰਹਿਣ ਕਰਨ ਲਈ ਵੀ ਪ੍ਰੇਰਿਆ ਸੀ। ਇਸ ਮੌਕੇ ਬੇਰਿੰਗ ਕਾਲਜ ਦੇ ਪ੍ਰਿੰਸੀਪਲ ਡਾ. ਐਡਵਰਡ ਮਸੀਹ ਨੇ ਸਮੁੱਚੇ ਕਾਲਜ ਵੱਲੋਂ ਸ.ਬੂਟਾ ਸਿੰਘ ਦਾ ਵਿਸ਼ੇਸ਼ ਧੰਨਵਾਦ ਵੀ ਕੀਤਾ।