20 ਮਾਰਚ ਨੂੰ ਜਾਖੜ ਦੀ ਕੋਠੀ ਦਾ ਕਰਣਗੇ ਘਿਰਾਓ, ਫੂਕਿਆ ਪਾਵਰਕਾਮ ਤੇ ਪੁਲਿਸ ਦਾ ਪੁਤਲਾ

Last Updated: Mar 14 2019 17:59

ਟੈਕਨੀਕਲ ਸਰਵਿਸ ਯੂਨੀਅਨ ਪੱਛਮ ਜ਼ੋਨ ਬਠਿੰਡਾ ਦੇ ਸੱਦੇ 'ਤੇ ਅੱਜ ਟੀ.ਐਸ.ਯੂ. ਸਬ ਡਿਵੀਜ਼ਨ ਨੰਬਰ 1, 2 ਅਤੇ 3 ਦੇ ਕਰਮਚਾਰੀਆਂ ਨੇ ਸ਼ਹਿਰ ਵਿੱਚ ਰੋਸ਼ ਰੈਲੀ ਕੱਢਦੇ ਹੋਏ ਅਰਥੀ ਫੂਕ ਮੁਜ਼ਾਹਰਾ ਕੱਢਦੇ ਹੋਏ ਪਾਵਰਕਾਮ ਪ੍ਰਬੰਧਨ ਤੇ ਪੁਲਿਸ ਦਾ ਪੁਤਲਾ ਫੂਕਿਆ।

ਇਸ ਮੌਕੇ ਯੂਨੀਅਨ ਦੇ ਆਗੂਆਂ ਨੇ ਰੋਸ਼ ਮੁਜ਼ਾਹਰਾ ਕਰਦੇ ਹੋਏ ਮ੍ਰਿਤਕਾ ਰਵੀਨਾ ਦੇ ਕਾਤਲਾਂ ਨੂੰ ਗਿਰਫਤਾਰ ਕਰਣ ਅਤੇ ਯੂਨੀਅਨ ਆਗੂ ਨਿਰਮਲ ਸਿੰਘ ਦੀ ਅਮ੍ਰਿਤਸਰ ਵਿੱਚ ਕੀਤੀ ਗਈ ਬਦਲੀ ਰੱਦ ਕਰਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ 20 ਮਾਰਚ ਨੂੰ ਸਾਂਸਦ ਸੁਨੀਲ ਜਾਖੜ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਗੰਗਾ ਪ੍ਰਸਾਦ, ਅਮਰਜੀਤ ਤੁਲੀ, ਅਸ਼ੋਕ ਕੁਮਾਰ, ਮਨਜੀਤ ਸਿੰਘ, ਮਹਿੰਦਰ ਕੁਮਾਰ, ਮਹਿੰਦਰ ਸਿੰਘ, ਕੁਲਦੀਪ ਕੁਮਾਰ, ਮੱਖਨ ਸਿੰਘ, ਨਿਰਮਲ ਸਿੰਘ, ਬਲਦੇਵ ਸਿੰਘ, ਅਕਸ਼ੈ ਕੁਮਾਰ, ਰਾਮ ਲਾਲ, ਬਲਵਿੰਦਰ ਸਿੰਘ, ਭਜਨ ਲਾਲ ਮੌਜੂਦ ਸਨ।