ਸ਼ਹਿਰ ਨੂੰ ਰਹਿਣ ਲਾਇਕ ਬਣਾਉਣ ਲਈ ਕੋਸ਼ਿਸ਼ ਲਗਾਤਾਰ ਜਾਰੀ - ਜਾਖੜ

Last Updated: Mar 08 2019 19:15
Reading time: 1 min, 42 secs

ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਕੁਮਾਰ ਜਾਖੜ ਦੇ ਨਿਰਦੇਸ਼ਾਂ 'ਤੇ ਸ਼ਹਿਰ ਅਤੇ ਪਿੰਡਾਂ ਵਿੱਚ ਵਿਕਾਸ ਕਾਰਜਾਂ ਨੂੰ ਰਫ਼ਤਾਰ ਦਿੰਦੇ ਹੋਏ ਜ਼ਿਲ੍ਹਾ ਕਾਂਗਰਸ ਮੁਖੀ ਸੰਦੀਪ ਜਾਖੜ ਨੇ ਅਬੋਹਰ ਦੇ ਵਾਰਡ ਨੰ: 7 ਵਿੱਚ ਵਿਕਾਸ ਕਾਰਜ ਦੀ ਸ਼ੁਰੂਆਤ ਕੀਤੀ। ਆਪਣੇ ਸੰਬੋਧਨ ਵਿੱਚ ਸ਼੍ਰੀ ਜਾਖੜ ਨੇ ਕਿਹਾ ਕਿ ਸਾਲ 2002 ਤੋਂ ਸਾਲ 2007 ਤੱਕ ਆਪਣੇ ਕਾਰਜਕਾਲ ਦੌਰਾਨ ਸ਼੍ਰੀ ਸੁਨੀਲ ਜਾਖੜ ਨੇ ਕਾਂਗਰਸ ਬੋਰਡ ਵਾਲੇ ਨਗਰ ਕੌਂਸਲ ਦੇ ਜ਼ਰੀਏ ਨਰਕ ਦੀ ਹਾਲਤ ਵਿੱਚ ਪੁੱਜ ਚੁੱਕੇ ਸ਼ਹਿਰ ਨੂੰ ਰਹਿਣ ਲਾਇਕ ਬਣਾਇਆ ਸੀ। ਆਪਣੇ ਕਾਰਜਕਾਲ ਦੌਰਾਨ ਸ਼੍ਰੀ ਜਾਖੜ ਨੇ ਨਾ ਸਿਰਫ ਗਲੀਆਂ ਨੂੰ ਪੱਕਾ ਕਰਵਾਇਆ ਸਗੋਂ ਸਟ੍ਰੀਟ ਲਾਈਟ, ਪਾਣੀ ਸਪਲਾਈ ਅਤੇ ਸੀਵਰੇਜ ਵਿਵਸਥਾ ਨੂੰ ਵੀ ਸੁਚਾਰੂ ਕੀਤਾ ਸੀ। ਪਰ ਅਕਾਲੀ-ਭਾਜਪਾ ਸਰਕਾਰ ਲਗਾਤਾਰ 10 ਸਾਲ ਸੱਤਾ ਵਿੱਚ ਰਹਿਣ ਦੇ ਬਾਵਜੂਦ ਸ਼ਹਿਰ ਨੂੰ ਰਹਿਣ ਲਾਇਕ ਨਹੀਂ ਬਣਾ ਪਾਈ। 

ਹੁਣ ਜਦੋਂ ਤੋਂ ਕਾਂਗਰਸ ਸਰਕਾਰ ਆਈ ਹੈ, ਉਦੋਂ ਤੋਂ ਸ਼ਹਿਰ ਦੇ ਰੁਕੇ ਕੰਮ ਸ਼ੁਰੂ ਹੋ ਚੁੱਕੇ ਹਨ ਅਤੇ ਸ਼ਹਿਰ ਦਾ ਵਿਕਾਸ ਤੇਜ਼ੀ ਤੋਂ ਹੋਣਾ ਸ਼ੁਰੂ ਹੋ ਗਿਆ ਹੈ। ਕਾਂਗਰਸ ਸਰਕਾਰ ਸ਼ਹਿਰਾਂ ਦੇ ਨਾਲ-ਨਾਲ ਪਿੰਡਾਂ ਦੇ ਵਿਕਾਸ 'ਤੇ ਵੀ ਪੂਰੀ ਤਰ੍ਹਾਂ ਧਿਆਨ ਦੇ ਰਹੀ ਹੈ। ਹਰ ਇੱਕ ਪਿੰਡ ਵਿੱਚ ਕੱਚੀ ਸੜਕਾਂ ਨੂੰ ਪੱਕਾ ਕਰਵਾਇਆ ਜਾ ਰਿਹਾ ਹੈ ਅਤੇ ਗਲੀਆਂ ਅਤੇ ਨਾਲੀਆਂ ਬਣਵਾਈਆਂ ਜਾ ਰਹੀਆਂ ਹਨ। ਉਨ੍ਹਾਂ ਦੀ ਕੋਸ਼ਿਸ਼ ਸਦਕਾ ਨਗਰ ਕੌਂਸਲ ਨੂੰ ਨਗਰ ਨਿਗਮ ਵਿੱਚ ਵੀ ਤਬਦੀਲ ਕਰਵਾ ਦਿੱਤਾ ਗਿਆ ਤਾਂ ਜੋ ਛੇਤੀ ਹੀ ਅਬੋਹਰ ਦਾ ਵਿਕਾਸ ਹੋ ਸਕੇ ਕਿਉਂਕਿ ਨਗਰ ਨਿਗਮ ਬਣਨ ਨਾਲ ਅਬੋਹਰ ਵਿੱਚ ਕਾਫ਼ੀ ਗ੍ਰਾਂਟ ਆਵੇਗੀ ਜਿਸਦਾ ਲਾਭ ਸ਼ਹਿਰ ਨੂੰ ਹੋਵੇਗਾ। ਵਿਕਾਸ ਕਾਰਜਾਂ ਦੀ ਇਸ ਕੜੀ ਦੇ ਤਹਿਤ ਅੱਜ ਸੁੰਦਰ ਨਗਰੀ ਵਾਰਡ ਨੰ: 7 ਵਿੱਚ ਇੰਟਰਲਾਕਿੰਗ ਸੜਕ ਦੀ ਉਸਾਰੀ ਦਾ ਕੰਮ ਕਰੀਬ 11.35 ਲੱਖ ਰੂਪਏ ਦੀ ਲਾਗਤ ਤੋਂ ਸ਼ੁਰੂ ਕਰਵਾਇਆ ਗਿਆ। ਇਸ ਮੌਕੇ 'ਤੇ ਵਾਰਡ ਵਾਸੀਆਂ ਨੇ ਸੰਦੀਪ ਜਾਖੜ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸ਼ਹਿਰ ਦਾ ਵਿਕਾਸ ਹਮੇਸ਼ਾ ਹੀ ਕਾਂਗਰਸ ਪਾਰਟੀ ਵੱਲੋਂ ਹੀ ਕਰਵਾਇਆ ਗਿਆ ਹੈ।

ਇਸ ਮੌਕੇ 'ਤੇ ਨਗਰ ਕਾਂਗਰਸ ਪ੍ਰਧਾਨ ਮੋਹਨ ਲਾਲ ਠੱਠਈ, ਅਨਿਲ ਸਲੂਜਾ, ਅਸ਼ੋਕ ਸਚਦੇਵਾ, ਮਦਨ ਲਾਲ, ਲਾਲੀ ਸ਼ਰਮਾ, ਮੰਗਤ ਰਾਏ ਬੱਠਲਾ, ਕੁਲਦੀਪ ਸਿੰਘ, ਸ਼ਗਨ ਲਾਲ, ਨੀਰਜ ਕਾਮਰਾ, ਬੰਟੀ ਬੱਤਰਾ, ਲਵਿੰਦਰ ਚਲਾਨਾ, ਨਰੇਂਦਰ ਨਾਗਪਾਲ, ਗੁਰਪ੍ਰੀਤ ਸਿੰਘ, ਭੂਪੇਂਦਰ ਪਾਲ, ਅਭਿਸ਼ੇਕ ਬਠਲਾ, ਗੋਲਡੀ ਬਠਲਾ, ਰਾਜਕੁਮਾਰ ਕਟਾਰਿਆ, ਆਮਿਰ ਬਠਲਾ, ਹਰਪ੍ਰੀਤ ਸਿੰਘ, ਚੰਦਰ ਬਜਾਜ, ਅਨਿਤਾ ਚਲਾਨਾ ਅਤੇ ਨਗਰ ਕੌਂਸਲ ਤੋਂ ਰਾਕੇਸ਼ ਕੁਮਾਰ ਬਿਦਲਾਨ, ਸੁਰਜੀਤ ਬਰਾੜ, ਬੰਟੀ ਕੁਮਾਰ, ਵਿੱਕੀ ਕੁਮਾਰ ਅਤੇ ਵਾਰਡ ਵਾਸੀ ਮੌਜੂਦ ਸਨ।