ਕੇਜਰੀਵਾਲ ਦਾ ਸ਼ਗੂਫਾ, ਕਾਂਗਰਸ ਅਤੇ ਭਾਜਪਾ ਵਾਲੇ ਮਿਲੇ ਹੋਏ ਹੈ ਸਾਹਿਬ !!!!

Last Updated: Mar 05 2019 19:04
Reading time: 1 min, 5 secs

ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੋ ਆਪਣੇ ਬਿਆਨਾਂ ਤੋਂ ਯੁ ਟਰਨ ਲੈਣ ਅਤੇ ਮਾਣਹਾਨੀ ਦੇ ਕੇਸਾਂ ਵਿੱਚ ਮੁਆਫੀ ਮੰਗਣ ਤੋਂ ਇਲਾਵਾ ਦੂਜੀਆਂ ਸਿਆਸੀ ਪਾਰਟੀਆਂ ਨੂੰ ਭੰਡਣ ਲਈ ਮਸ਼ਹੂਰ ਹਨ ਨੇ ਅੱਜ ਫੇਰ ਇੱਕ ਨਵਾਂ ਸ਼ਗੂਫਾ ਛੱਡ ਦਿੱਤਾ ਹੈ ਅੱਜ ਦੇ ਨਵੇਂ ਛੱਡੇ ਆਪਣੇ ਸ਼ਗੂਫ਼ੇ ਵਿੱਚ ਤਾਂ ਕੇਜਰੀਵਾਲ ਨੇ ਹੱਦ ਹੀ ਕਰ ਦਿੱਤੀ ਹੈ ਤੇ ਕਹਿ ਦਿੱਤਾ ਕਿ ਕਾਂਗਰਸ ਅਤੇ ਭਾਜਪਾ ਦਾ ਆਪਸ ਵਿੱਚ ਗਠਜੋੜ ਹੋ ਗਿਆ ਹੈ ਜਿਸ ਤਹਿਤ ਲੋਕਸਭਾ ਚੋਣਾਂ ਵਿੱਚ ਕਾਂਗਰਸ, ਭਾਜਪਾ ਨੂੰ ਫਾਇਦਾ ਪਹੁੰਚਾਉਣਾ ਚਾਹੁੰਦੀ ਹੈ। ਕੇਜਰੀਵਾਲ ਨੇ ਆਪਣੇ ਟਵੀਟ ਵਿੱਚ ਕਿਹਾ ਹੈ ਕਿ ਅਜਿਹੀਆਂ ਅਫਵਾਹਾਂ ਹਨ ਕਿ ਕਾਂਗਰਸ ਦਾ ਭਾਜਪਾ ਨਾਲ ਗਠਜੋੜ ਹੋ ਚੁੱਕਿਆ ਹੈ।

ਇੱਕ ਮੁੱਖ ਮੰਤਰੀ ਪੱਧਰ ਦੇ ਲੀਡਰ ਵੱਲੋਂ ਅਜਿਹਾ ਕਹਿਣਾ ਬੜਾ ਹੀ ਹਾਸੋਹੀਣਾ ਲੱਗਦਾ ਹੈ ਪਰ ਆਲੋਚਕਾਂ ਦਾ ਕਹਿਣਾ ਹੈ ਕਿ ਕੇਜਰੀਵਾਲ ਹਮੇਸ਼ਾ ਹੀ ਅਜਿਹੀ ਹੀ ਸਿਆਸਤ ਕਰਦੇ ਆਏ ਹਨ ਇਸ ਲਈ ਉਨ੍ਹਾਂ ਵਾਸਤੇ ਇਹ ਕੋਈ ਨਵਾਂ ਨਹੀਂ ਹੈ। ਇੱਥੇ ਜ਼ਿਕਰ ਕਰਨਾ ਬਣਦਾ ਹੈ ਕਿ ਪਿਛਲੇ ਕਈ ਦਿਨਾਂ ਤੋਂ ਕੇਜਰੀਵਾਲ ਲੋਕਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਨਾਲ ਗਠਜੋੜ ਕਰਨ ਲਈ ਜੋਰ ਅਜਮਾਈ ਕਰ ਰਹੇ ਸਨ ਪਰ ਅੱਜ ਕਾਂਗਰਸ ਨੇ ਸਪਸ਼ਟ ਕਹਿ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਨਾਲ ਸਮਝੌਤਾ ਨਹੀਂ ਕੀਤਾ ਜਾਵੇਗਾ ਜਿਸ ਤੋਂ ਬਾਅਦ ਕੇਜਰੀਵਾਲ ਦਾ ਅਜਿਹਾ ਟਵੀਟ ਆਇਆ ਹੈ ਜੋ ਕਿ ਕੇਜਰੀਵਾਲ ਦੀ ਮਾਨਸਿਕਤਾ ਦਰਸਾਉਂਦਾ ਹੈ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।